ਫਤਹਿਗੜ੍ਹ ਸਾਹਿਬ ਦੇ ਦੌਰੇ ’ਤੇ ਪਹੁੰਚੇ ਸੀਐਮ ਮਾਨ; ਸੜਕਾਂ ਦੇ ਨਿਰਮਾਣ ਕੰਮਾਂ ਦਾ ਕੀਤਾ ਨਿਰੀਖਣ; ਵਰਤੇ ਜਾ ਰਹੇ ਮਟੀਰੀਅਲ ਦੀ ਕੀਤੀ ਚੈਕਿੰਗ

0
15

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਫਤਹਿਗੜ੍ਹ ਸਾਹਿਬ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਨਵੀਂ ਬਣ ਰਹੀਆਂ ਸੜਕਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੜਕ ਨਿਰਮਾਣ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਚੈਕਿੰਗ ਵੀ ਕੀਤੀ। ਇਸ ਦੌਰਾਨ ਠੇਕੇਦਾਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਸਵੈ-ਰੁਜਗਾਰ ਦੇਣ ਲਈ ਮਿੰਨੀ ਬੱਸਾਂ ਦੇ ਪਰਮਿਟ ਵੰਡੇ ਜਾਣਗੇ।

ਮੁੱਖ ਮੰਤਰੀ ਨੇ ਸਰਹਿੰਦ ਪਟਿਆਲਾ ਰੋਡ ਪਿੰਡ ਰੁੜਕੀ ਵਿਖੇ ਸੜਕ ਨਿਰਮਾਣ ਕੰਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਸੜਕ ਨਿਰਮਾਣ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਚੈਕਿੰਗ ਦੌਰਾਨ ਇੱਕ ਥਾਂ ਉਪਰ ਕਮੀਆਂ ਪਾਏ ਜਾਣ ਕਾਰਨ ਸਬੰਧਤ ਠੇਕੇਦਾਰ ਨੂੰ ਤੁਰੰਤ ਨੋਟਿਸ ਜਾਰੀ ਕਰਾਇਆ ਤੇ ਨਾਲ ਹੀ ਅਧਿਕਾਰੀਆਂ ਨੂੰ ਝਾੜ ਵੀ ਪਾਈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਪੈਸਾ ਪਹਿਲੀਆਂ ਸਰਕਾਰਾਂ ਵਾਂਗ ਖਰਾਬ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਿਹੜਾ ਵੀ ਗਲਤ ਕੰਮ ਕਰੇਗਾ ਉਸ ਖਿਲਾਫ ਕਾਰਵਾਈ ਹੋਵੇਗੀ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਛੇਤੀ ਵੰਡੇ ਜਾਣਗੇ ਤਾਂ ਜੋ ਉਹ ਕੰਮਕਾਰ ਕਰਨ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਚ ਸਿਆਸਤਦਾਨ ਆਪਣੀਆਂ ਟਰਾਂਸਪੋਰਟਾਂ ਨੂੰ ਕਾਮਯਾਬ ਕਰਦੇ ਸੀ ਤੇ ਸਰਕਾਰੀ ਟਰਾਂਸਪੋਰਟ ਮਹਿਕਮੇ ਨੂੰ ਬਰਬਾਦ ਕਰ ਦਿੰਦੇ ਸੀ ਪਰ ਪੰਜਾਬ ਸਰਕਾਰ ਆਮ ਲੋਕਾਂ ਨੂੰ ਪਰਮਿਟ ਦੇ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਰਮਨਪ੍ਰੀਤ ਕੌਰ ਤੇ ਯੁਵਰਾਜ ਸਿੰਘ ਦੇ ਨਾਮ ਉਪਰ ਸਟੇਡੀਅਮ ਵੀ ਬਣੇਗਾ।

LEAVE A REPLY

Please enter your comment!
Please enter your name here