ਗੁਰਦਾਸਪੁਰ ’ਚ ਭਾਜਪਾ ਦੀ ਨਸ਼ਾ ਮੁਕਤੀ ਯਾਤਰਾ ਦਾ ਵਿਰੋਧ/ ਆਮ ਆਦਮੀ ਪਾਰਟੀ ਵਰਕਰਾਂ ਨੇ ਦਿਖਾਏ ਕਾਲੇ ਝੰਡੇ/ ਵਰਕਰ ਆਹਮੋ-ਸਾਹਮਣੇ, ਪੁਲਿਸ ਨੇ ਰੋਕਿਆ ਟਕਰਾਅ

0
2

ਗੁਰਦਾਸਪੁਰ ਵਿਚ ਭਾਜਪਾ ਦੀ ਨਸ਼ਾ ਮੁਕਤੀ ਯਾਤਰਾ ਨੂੰ ਮੁੜ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਗੁਰਦਾਸਪੁਰ ਤੋਂ ਕਾਦੀਆਵਾਲੀ ਜਾ ਰਹੀ ਰੈਲੀ ਜਿਉਂ ਹੀ ਬੱਬੇਹਾਲੀ ਪੁਲ ਤੇ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਲੀਆਂ ਝੰਡੀਆਂ ਦਿਖਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦੋਵੇਂ ਪਾਰਟੀਆਂ ਦੇ ਵਰਕਰ ਆਹਮੋ-ਸਾਹਮਣੇ ਹੋ ਗਏ, ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਬੈਰੀਗੇਟਿੰਗ ਕਰ ਕੇ ਰੋਕਿਆ।
ਇਸੇ ਦੌਰਾਨ ਦੋਵਾਂ ਪਾਰਟੀਆਂ ਦਾ ਸਮਰਥਕਾਂ ਵਿਚਾਲੇ ਤਿੱਖੀ ਬਹਿਸ਼ਬਾਜ਼ੀ ਵੀ ਹੋਈ। ਆਪ ਸਮਰਥਕਾਂ ਦਾ ਕਹਿਣਾ ਸੀ ਬੀਜੇਪੀ ਵਿਧਾਨ ਸਭਾ ਚੋਣਾਂ ਵਿੱਚ ਰਾਜਨੀਤਿਕ ਫਾਇਦਾ ਚੁੱਕਣ ਲਈ ਪੰਜਾਬ ਦਾ ਭੰਡੀ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰਾਂ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਹੈ ਅਤੇ ਭਾਜਪਾ ਵੀ ਇਹੋ ਕੁੱਝ ਕਰਨ ਜਾ ਰਹੀ ਹੈ।

LEAVE A REPLY

Please enter your comment!
Please enter your name here