ਮੰਡੀ ਗੋਬਿੰਦਗੜ੍ਹ ਦੇ ਓਵਰ ਬ੍ਰਿਜ ਦੀ ਉਸਾਰੀ ਦਾ ਮਾਮਲਾ/ ਵਿਧਾਇਕ ਗੁਰਿੰਦਰ ਗੈਰੀ ਬੜਿੰਗ ਦੀ ਅਗਵਾਈ ’ਚ ਧਰਨਾ/ ਰੇਲਵੇ ’ਤੇ ਲਾਏ ਕੰਮ ’ਚ ਅੜਿੱਕੇ ਡਾਹੁਣ ਦੇ ਇਲਜ਼ਾਮ

0
2

ਮੰਡੀ ਗੋਬਿੰਦਗੜ੍ਹ ਦੇ ਓਵਰ ਬ੍ਰਿਜ ਦੀ ਜਲਦ ਉਸਾਰੀ ਨੂੰ ਲੈ ਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਵਿਚ ਇਲਾਕੇ ਦੇ ਲੋਕਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਓਵਰ ਬ੍ਰਿਜ ਵਿਚ ਦੇਰੀ ਰੇਲਵੇ ਦੇ ਅੜਿੱਕਿਆ ਕਾਰਨ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਸਰਕਾਰ ਅਧੀਨ ਆਉਂਦੇ ਰੇਲਵੇ ਦੇ ਅੜੀਅਲ ਵਤੀਰੇ ਨੂੰ ਵੇਖਦਿਆਂ ਸਥਾਨਕ ਵਾਸੀਆਂ ਵੱਲੋਂ ਇਕ ਸੰਘਰਸ਼ ਕਮੇਟੀ ਦਾ ਗਠਿਨ ਕੀਤਾ ਜਾ ਰਿਹਾ ਹੈ, ਜੋ ਬਰਿੱਜ ਦੇ ਜਲਦ ਉਸਾਰੀ ਲਈ ਸੰਘਰਸ਼ ਦੀ ਰੂਪ ਰੇਖਾ ਤੈਅ ਕਰੇਗੀ।
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਵੱਲੋਂ ਕਰਨਾ ਸੀ ਪਰ ਅਜੇ ਤੱਕ ਨਹੀਂ ਕੀਤਾ ਗਿਆ। ਗੱਲ ਜੇਕਰ ਕੀਤੀ ਜਾਵੇ ਪੰਜਾਬ ਸਰਕਾਰ ਦੀ ਤਾਂ ਉਸ ਵੱਲੋਂ ਜ਼ਮੀਨ ਐਕਵਾਇਰ ਕਰ ਕੇ ਦੇਣ ਤੋਂ ਇਲਾਵਾ ਦੋਵਾਂ ਪਾਸਿਆਂ ਤੋਂ ਨਿਰਮਾਣ ਕਰਨਾ ਸੀ ਜਿਸ ਦਾ ਕੰਮ ਮੁਕੰਮਲ ਹੋ ਗਿਆ ਹੈ ਪਰ  ਹੁਣ ਜੋ ਕੰਮ ਰਹਿੰਦਾ ਹੈ ਉਹ ਕੇਂਦਰ ਅਤੇ ਰੇਲਵੇ ਵਿਭਾਗ ਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਜਲਦੀ ਹੀ 31 ਮੈਂਬਰੀ ਕਮੇਟੀ ਆਸ ਪਾਸ ਦੇ ਇਲਾਕਿਆਂ ਦੇ ਮੈਂਬਰਾਂ ਦੀ ਬਣਾਈ ਜਾਵੇਗੀ ਜਿਸ ਵਿੱਚ ਉਹ ਖੁਦ ਵੀ ਮੈਂਬਰ ਰਹਿਣਗੇ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ 21 ਦਿਨ ਦਾ ਸਮਾਂ ਦਿੱਤਾ ਜਾ ਰਿਹਾ ਜੇਕਰ ਇਸ ਦੇ ਵਿੱਚ ਕੋਈ ਨਿਰਮਾਣ ਕਾਰਜ ਸ਼ੁਰੂ ਨਹੀਂ ਹੁੰਦਾ ਤਾਂ ਉਹਨਾਂ ਦੇ ਵੱਲੋਂ ਧਰਨਾ ਵੱਡੇ ਪੱਧਰ ਤੇ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here