ਅਬੋਹਰ ’ਚ ਨੌਜਵਾਨਾਂ ਨੂੰ ਪੁਲਿਟ ਦੇ ਪਟਾਕੇ ਪਏ ਮਹਿੰਗੇ/ ਨਾਕੇ ਤੋਂ ਭੱਜਦਿਆਂ ਨੂੰ ਐਸਐਚਓ ਨੇ ਦੌੜ ਕੇ ਕੀਤਾ ਕਾਬੂ/ ਵੀਡੀਓ ਵਾਇਰਲ, ਪੁਲਿਸ ਨੇ ਦਿੱਤੀ ਸਖਤ ਚਿਤਾਵਨੀ

0
2

ਅਬੋਹਰ ਵਿਖੇ ਦੋ ਬੁਲਿਟ ਸਵਾਰ ਨੌਜਵਾਨਾਂ ਨੂੰ ਬੁਲਿਟ ਦੇ ਪਟਾਕੇ ਮਾਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਨਾਕੇ ਤੇ ਮੌਜੂਦ ਐਸਐਚਓ ਮਨਿੰਦਰ ਨੇ ਦੋਵਾਂ ਨੂੰ ਮੋਟਰ ਸਾਇਕਲ ਸਮੇਤ ਕਾਬੂ ਕਰ ਕੇ ਥਾਣੇ ਅੰਦਰ ਬੰਦ ਕਰ ਦਿੱਤਾ। ਜਾਣਕਾਰੀ ਅਨੁਸਾਰ ਐਸਐਚਓ ਨੇ ਉਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਐਸਐਚਓ ਮਨਿੰਦਰ ਸਿੰਘ ਨੇ ਭੱਜ ਕੇ ਦੋਵਾਂ ਨੂੰ ਮੋਟਰ ਸਾਇਕਲ ਸਮੇਤ ਕਾਬੂ ਕਰ ਲਿਆ। ਐਸਐਚਓ ਵੱਲੋਂ ਨੌਜਵਾਨਾਂ ਨੂੰ ਕਾਬੂ ਕਰਨ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਐਸਐਚਓ ਨੇ ਅਜਿਹੇ ਅਨਸਰਾਂ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੱਤੀ ਹੈ।

LEAVE A REPLY

Please enter your comment!
Please enter your name here