ਪੰਜਾਬ ਅੰਮ੍ਰਿਤਸਰ ਪੁਲਿਸ ਵੱਲੋਂ ਫਰਜ਼ੀ ਪੁਲਿਸ ਵਾਲਾ ਕਾਬੂ/ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਸੀ ਮੁਲਜ਼ਮ/ ਫਰਜ਼ੀ ਆਈਡੀ ਨਾਲ ਅੰਜ਼ਾਮ ਦਿੰਦਾ ਸੀ ਵਾਰਦਾਤ By admin - August 6, 2026 0 1 Facebook Twitter Pinterest WhatsApp ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲਾਇਸੰਸੀ ਪਿਸਤੌਲ ਹੜੱਪਣ ਵਾਲੇ ਇੱਕ ਸ਼ਾਤਰ ਆਰੋਪੀ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜਮ ਦੀ ਪਛਾਣ 26 ਸਾਲਾ ਸੁੱਖਾ ਸਿੰਘ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮ ਕੋਲੋਂ ਇਕ ਪਿਸਤੌਲ, ਇਕ ਸਵਿੱਫਟ ਕਾਰ, ਫਰਜੀ ਨੰਬਰ ਪਲੇਟ, ਪੁਲਿਸ ਵਰਦੀ ਤੇ ਪੁਲਿਸ ਦਾ ਫਰਜੀ ਪਛਾਣ ਪੱਤਰ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਕਰਨ ਭਾਟੀਆ, ਜੋ ਕੋਰਟ ਰੋਡ ਸਥਿਤ ਜੇ.ਆਰ. ਭਾਟੀਆ ਗੰਨ ਹਾਊਸ ਦਾ ਮਾਲਕ ਹੈ, ਨੇ ਸ਼ਿਕਾਇਤ ਦਿੱਤੀ ਸੀ ਕਿ 18 ਜੁਲਾਈ 2026 ਨੂੰ ਇੱਕ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ ਥਾਣਾ ਸਿਵਲ ਲਾਈਨਜ਼ ਦਾ ਐਸ.ਐਚ.ਓ. ਦੱਸਦੇ ਹੋਏ ਫੋਨ ਕੀਤਾ ਅਤੇ ਪਿਸਤੌਲ ਦੇਖਣ ਲਈ ਆਪਣਾ ਮੁਲਾਜ਼ਮ ਭੇਜਣ ਦੀ ਗੱਲ ਕਹੀ। ਕੁਝ ਸਮੇਂ ਬਾਅਦ ਪੰਜਾਬ ਪੁਲਿਸ ਦੀ ਵਰਦੀ ਪਹਿਨਿਆ ਇੱਕ ਵਿਅਕਤੀ ਸਫੈਦ ਰੰਗ ਦੀ ਸਵਿਫਟ ਕਾਰ ਵਿੱਚ ਦੁਕਾਨ ‘ਤੇ ਪਹੁੰਚਿਆ ਅਤੇ ਆਪਣੇ ਆਪ ਨੂੰ ਐਸ.ਐਚ.ਓ. ਵੱਲੋਂ ਭੇਜਿਆ ਹੋਇਆ ਦੱਸ ਕੇ ਪਿਸਤੌਲ ਲੈ ਗਿਆ। ਬਾਅਦ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਨਾ ਤਾਂ ਐਸ.ਐਚ.ਓ. ਵੱਲੋਂ ਕੋਈ ਫੋਨ ਕੀਤਾ ਗਿਆ ਸੀ ਅਤੇ ਨਾ ਹੀ ਕਿਸੇ ਪੁਲਿਸ ਮੁਲਾਜ਼ਮ ਨੂੰ ਭੇਜਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਗੁਪਤ ਸੂਚਨਾ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ 3 ਅਗਸਤ ਨੂੰ ਰਾਮ ਤੀਰਥ ਰੋਡ ਇਲਾਕੇ ਤੋਂ ਦੋਸ਼ੀ ਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਨੇ ਥਾਣਾ ਮਜੀਠਾ ਰੋਡ ਦੇ ਇਲਾਕੇ ਵਿੱਚ ਵੀ ਇਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਸਬੰਧੀ ਵੱਖਰਾ ਮੁਕੱਦਮਾ ਦਰਜ ਹੈ। ਫਿਲਹਾਲ ਪੁਲਿਸ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਸ ਦੇ ਹੋਰ ਸਾਥੀਆਂ ਅਤੇ ਇਸ ਤਰ੍ਹਾਂ ਦੀਆਂ ਹੋਰ ਵਾਰਦਾਤਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।