ਪੰਜਾਬ ਅਬੋਹਰ ’ਚ ਨੌਜਵਾਨਾਂ ਨੂੰ ਪੁਲਿਟ ਦੇ ਪਟਾਕੇ ਪਏ ਮਹਿੰਗੇ/ ਨਾਕੇ ਤੋਂ ਭੱਜਦਿਆਂ ਨੂੰ ਐਸਐਚਓ ਨੇ ਦੌੜ ਕੇ ਕੀਤਾ ਕਾਬੂ/ ਵੀਡੀਓ ਵਾਇਰਲ, ਪੁਲਿਸ ਨੇ ਦਿੱਤੀ ਸਖਤ ਚਿਤਾਵਨੀ By admin - August 6, 2026 0 1 Facebook Twitter Pinterest WhatsApp ਅਬੋਹਰ ਵਿਖੇ ਦੋ ਬੁਲਿਟ ਸਵਾਰ ਨੌਜਵਾਨਾਂ ਨੂੰ ਬੁਲਿਟ ਦੇ ਪਟਾਕੇ ਮਾਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਨਾਕੇ ਤੇ ਮੌਜੂਦ ਐਸਐਚਓ ਮਨਿੰਦਰ ਨੇ ਦੋਵਾਂ ਨੂੰ ਮੋਟਰ ਸਾਇਕਲ ਸਮੇਤ ਕਾਬੂ ਕਰ ਕੇ ਥਾਣੇ ਅੰਦਰ ਬੰਦ ਕਰ ਦਿੱਤਾ। ਜਾਣਕਾਰੀ ਅਨੁਸਾਰ ਐਸਐਚਓ ਨੇ ਉਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਐਸਐਚਓ ਮਨਿੰਦਰ ਸਿੰਘ ਨੇ ਭੱਜ ਕੇ ਦੋਵਾਂ ਨੂੰ ਮੋਟਰ ਸਾਇਕਲ ਸਮੇਤ ਕਾਬੂ ਕਰ ਲਿਆ। ਐਸਐਚਓ ਵੱਲੋਂ ਨੌਜਵਾਨਾਂ ਨੂੰ ਕਾਬੂ ਕਰਨ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਐਸਐਚਓ ਨੇ ਅਜਿਹੇ ਅਨਸਰਾਂ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੱਤੀ ਹੈ।