ਲੁਧਿਆਣਾ ’ਚ ਸਵਾਰੀਆਂ ਨਾਲ ਭਰੇ ਟੈਂਪੂ ਨੂੰ ਹਾਦਸਾ/ ਟੈਂਪੂ ਪਲਟਣ ਕਾਰਨ 30 ਤੋਂ 36 ਲੋਕ ਜ਼ਖਮੀ/ ਟਿੱਪਾ ਪੁਲ ਹਰਨਾਮਪੁਰਾ ਨੇੜੇ ਦੀ ਘਟਨਾ

0
1

ਲੁਧਿਆਣਾ ਦੇ ਟਿੱਬਾ ਪੁਲ ਹਰਨਾਮਪੁਰਾ ਨੇੜੇ ਬੀਤੀ ਸ਼ਾਮ ਉਸ ਵੇਲੇ ਵੱਡ ਹਾਦਸਾ ਵਾਪਰ ਗਿਆ ਜਦੋਂ ਇੱਥੇ ਸਵਾਰੀਆਂ ਨਾਲ ਭਰਿਆ ਟੈਂਪੋ ਟਰੈਵਲਰ ਅਚਾਨਕ ਪਲਟ ਗਿਆ। ਇਸ ਹਾਦਸੇ ਵਿਚ 30 ਤੋਂ 35 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਜਿਨ੍ਹਾਂ ਵਿਚੋਂ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜ਼ਖਮੀ ਹੋਏ ਸਾਰੇ ਮਜਦੂਰ ਫੈਕਟਰੀ ਵਿਚੋਂ ਸ਼ਿਫਟ ਖਤਮ ਕਰ ਕੇ ਘਰ ਪਰਤ ਰਹੇ ਸਨ। ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here