ਪੰਜਾਬ ਜਲੰਧਰ ’ਚ ਬੇਕਾਬੂ ਕਾਰ ਨੇ ਦਰੜੇ 3 ਮਜ਼ਦੂਰ/ ਸੜਕ ਕਿਨਾਰੇ ਬੈਠੇ ਸੀ ਤਿੰਨੇ ਮਜ਼ਦੂਰ/ ਟੁੱਟੇ ਗਟਰ ’ਚ ਵੱਜਣ ਕਾਰਨ ਫਟਿਆ ਟਾਇਰ By admin - August 1, 2026 0 2 Facebook Twitter Pinterest WhatsApp ਜਲੰਧਰ ਦੇ ਕਪੂਰਥਲਾ ਰੋਡ ‘ਤੇ ਇੱਕ ਬੇਕਾਬੂ ਕਾਰ ਦੀ ਲਪੇਟ ਵਿਚ ਆਉਣ ਕਾਰਨ ਤਿੰਨ ਮਜਬੂਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਤਿੰਨੇ ਮਜਦੂਰ ਸੜਕ ਕਿਨਾਰੇ ਬੈਠੇ ਸਨ ਕਿ ਤੇਜ਼ ਰਫਤਾਰ ਬੇਕਾਬੂ ਹੋ ਕੇ ਇਨ੍ਹਾਂ ਤੇ ਆ ਚੜ੍ਹੀ। ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਦੇ ਏਅਰਬੈਗ ਖੁੱਲ੍ਹ ਗਏ। ਹਾਦਸੇ ਵਿੱਚ ਤਿੰਨ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਇਕੱਠਾ ਹੋਏ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਤੱਖਦਰਸ਼ੀਆਂ ਮੁਤਾਬਕ ਕਾਰ ਕਾਫੀ ਤੇਜ਼ ਰਫ਼ਤਾਰ ਵਿਚ ਸੀ, ਜਿਸ ਕਰਨ ਹਾਦਸਾ ਵਾਪਰਿਆ ਹੈ। ਲੋਕਾਂ ਮੁਤਾਬਕ ਕਾਰ ਪਹਿਲਾਂ ਸੜਕ ਕਿਨਾਰੇ ਬਣੇ ਗਟਰ ਅਤੇ ਦਰੱਖਤ ਨਾਲ ਟਕਰਾਈ ਅਤੇ ਬੇਕਾਬੂ ਹੋ ਕੇ ਮਜ਼ਦੂਰਾਂ ਉਤੇ ਜਾ ਚੜ੍ਹੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਏਅਰਬੈਗ ਖਾਲੀ ਹੋ ਗਏ। ਡਰਾਈਵਰ ਨੇ ਦਾਅਵਾ ਕੀਤਾ ਕਿ ਉਹ ਆਮ ਗਤੀ ਨਾਲ ਗੱਡੀ ਚਲਾ ਰਿਹਾ ਸੀ। ਡਰਾਈਵਰ ਅਨੁਸਾਰ ਸੜਕ ‘ਤੇ ਟੁੱਟੇ ਹੋਏ ਗਟਰ ਜਾਂ ਬਾਹਰ ਨਿਕਲੇ ਹੋਏ ਲੋਹੇ ਦੇ ਰਾਡ ਨਾਲ ਟਕਰਾਉਣ ਤੋਂ ਬਾਅਦ ਕਾਰ ਦਾ ਟਾਇਰ ਅਚਾਨਕ ਫਟ ਗਿਆ, ਜਿਸ ਕਾਰਨ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਮਜ਼ਦੂਰਾਂ ਉਤੇ ਚੜ ਗਈ। ਡਰਾਈਵਰ ਨੇ ਇਸਨੂੰ ਅਚਾਨਕ ਹੋਇਆ ਹਾਦਸਾ ਦੱਸਿਆ। ਸੂਚਨਾ ਮਿਲਣ ‘ਤੇ, ਬਸਤੀ ਬਾਵਾ ਖੇਲਾ ਥਾਣੇ ਦੇ ਨਵ-ਨਿਯੁਕਤ ਜਾਂਚ ਅਧਿਕਾਰੀ ਏਐਸਆਈ ਜਗਤਾਰ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਨੁਕਸਾਨੀ ਗਈ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।