ਪੰਜਾਬ ਮੋਹਾਲੀ ਐਕਸਾਈਜ਼ ਵਿਭਾਗ ਦਾ ਸ਼ਰਾਬ ਤਸਕਰੀ ਖਿਲਾਫ ਐਕਸ਼ਨ/ 307 ਪੇਟੀਆਂ ਸ਼ਰਾਬ ਸਮੇਤ 2 ਮੁਲਜ਼ਮ ਗ੍ਰਿਫਤਾਰ By admin - August 1, 2026 0 1 Facebook Twitter Pinterest WhatsApp ਪੰਜਾਬ ਵਿੱਚ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਆਬਕਾਰੀ ਵਿਭਾਗ ਦੀ ਚੱਲ ਰਹੀ ਮੁਹਿੰਮ ਤਹਿਤ ਸਪੈਸ਼ਲ ਆਪ੍ਰੇਸ਼ਨ ਗਰੁੱਪ ਅਤੇ ਮੋਹਾਲੀ ਆਬਕਾਰੀ ਟੀਮ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਦੋ ਤਸਕਰਾਂ ਨੂੰ 307 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਲਾਲੜੂ ਦੇ ਲਹਿਲੀ ਨੇੜੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਟਰੱਕ ਵਿਚ ਆਲੂਆਂ ਦੀਆਂ ਬੋਰੀਆਂ ਹੇਠਾਂ ਛੁਪਾ ਕੇ ਰੱਖੀ ਵੱਖ ਵੱਖ ਬਰਾਡਾਂ ਦੀ ਚੰਡੀਗੜ੍ਹ ਮਾਰਕਾ 307 ਪੇਟੀਆਂ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਟਰੱਕ ਰਾਹੀਂ ਨਾਜਾਇਜ਼ ਸ਼ਰਾਬ ਲਿਜਾਣ ਦੀ ਗੁਪਤ ਸੂਚਨਾ ਮਿਲੀ ਸੀ। ਇਸ ਤੇ ਐਕਸਾਇਜ ਵਿਭਾਗ ਨੇ ਪੁਲਿਸ ਦੀ ਮਦਦ ਨਾਲ ਕਾਰਵਾਈ ਕਰਦਿਆਂ ਲਹਿਲੀ ਨੇੜੇ ਇੱਕ ਟਾਟਾ 3118 ਟਰੱਕ (ਨੰਬਰ RJ19-GD-7833) ਨੂੰ ਰੋਕ ਕੇ ਤਲਾਸ਼ੀ ਲਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਟਰੱਕ ਆਲੂਆਂ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ, ਪਰ ਡੂਘਾਈ ਨਾਲ ਜਾਂਚ ਕਰਨ ‘ਤੇ ਬੋਰੀਆਂ ਦੇ ਹੇਠਾਂ ਵੱਖ-ਵੱਖ ਬ੍ਰਾਂਡਾਂ ਦੀਆਂ 307 ਪੇਟੀਆਂ ਸ਼ਰਾਬ ਬਰਾਮਦ ਹੋਈ। ਜ਼ਬਤ ਕੀਤੀ ਗਈ ਸ਼ਰਾਬ ਵਿੱਚ ਰਾਇਲ ਸਟੈਗ ਕੁਆਰਟ ਦੀਆਂ 100 ਪੇਟੀਆਂ, ਰਾਇਲ ਸਟੈਗ ਪਿੰਟ ਦੀਆਂ 100 ਪੇਟੀਆ ਅਤੇ ਗ੍ਰੈਂਡ ਪਾਰਟੀ ਨਿਪਸ ਦੀਆਂ 107 ਪੇਟੀਆਂ ਸ਼ਾਮਲ ਹਨ। ਫੜੇ ਗਏ ਮੁਲਜਮਾਂ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ, ਪਿੰਡ ਨੌਗਾਜ਼ਾ, ਤਹਿਸੀਲ ਕਰਤਾਰਪੁਰ, ਜ਼ਿਲ੍ਹਾ ਜਲੰਧਰ ਅਤੇ ਮੱਖਣ ਸਿੰਘ ਪੁੱਤਰ ਸਰਵਣ ਸਿੰਘ, ਪਿੰਡ ਪੱਤਣ ਕਲਾਂ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਆਬਕਾਰੀ ਅਧਿਕਾਰੀਆਂ ਦੇ ਅਨੁਸਾਰ, ਜ਼ਬਤ ਕੀਤੀ ਗਈ ਸ਼ਰਾਬ ਦੇ ਵੱਡੇ ਹਿੱਸੇ ‘ਤੇ ਹੋਲੋਗ੍ਰਾਮ ਨਾਲ ਛੇੜਛਾੜ ਕੀਤੀ ਗਈ ਸੀ, ਸਿਰਫ ਚਾਰ ਤੋਂ ਪੰਜ ਡੱਬਿਆਂ ਵਿੱਚ ਆਪਣੇ ਠੀਕ ਹੋਲੋਗ੍ਰਾਮ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ਰਾਬ ਨੂੰ ਗੈਰ-ਕਾਨੂੰਨੀ ਢੰਗ ਨਾਲ ਸਪਲਾਈ ਕਰਨ ਅਤੇ ਇਸਦੀ ਪਛਾਣ ਲੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਲਾਲੜੂ ਪੁਲਿਸ ਸਟੇਸ਼ਨ ਵਿੱਚ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 61 ਅਤੇ 78 ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਦੋਵੇਂ ਦੋਸ਼ੀ ਪੁਲਿਸ ਹਿਰਾਸਤ ਵਿੱਚ ਹਨ, ਅਤੇ ਪੂਰੇ ਤਸਕਰੀ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।