ਪੰਜਾਬ ਫਤਿਹਗੜ ਚੂੜੀਆਂ ਪੁਲਿਸ ਨੇ ਸੁਲਝਾਇਆ ਚੋਰੀ ਮਾਮਲਾ/ ਚੋਰ ਤੋਂ 30 ਲੱਖ ਕੀਮਤ ਦਾ ਚੋਰੀਸ਼ੁਦਾ ਸੋਨਾ ਬਰਾਮਦ/ ਘਰ ’ਚ ਚੋਰੀ ਕੀਤਾ ਗਿਆ ਸੀ ਸੋਨਾ By admin - August 1, 2026 0 1 Facebook Twitter Pinterest WhatsApp ਫਤਹਿਗੜ੍ਹ ਚੂੜੀਆਂ ਪੁਲਿਸ ਨੇ ਬੀਤੇ ਦਿਨ ਵਾਪਰੀ ਚੋਰੀ ਦੀ ਵੱਡੀ ਵਾਰਦਾਤ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਚੋਰ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ 30 ਲੱਖ ਕੀਮਤ ਦਾ ਚੋਰੀਸ਼ੁਦਾ ਸੋਨਾ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜਮ ਨੇ ਇਹ ਸੋਨਾ ਵਾਰਡ ਨੰਬਰ 5 ਵਾਸੀ ਕੁਲਦੀਪ ਸਿੰਘ ਦੇ ਘਰੋਂ ਚੋਰੀ ਕੀਤਾ ਸੀ। ਫੜੇ ਗਏ ਮੁਲਜਮ ਦੀ ਪਛਾਣ ਗੁਰਬੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਠੱਠਾ ਥਾਣਾ ਘਣੀਏ ਕੇ ਬਾਂਗਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਫਤਿਹਗੜ ਚੂੜੀਆਂ ਦੇ ਡੀਐਸਪੀ ਲਲਿਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 5 ਦੇ ਕੁਲਦੀਪ ਸਿੰਘ ਦੇ ਘਰੋਂ ਜਿਸ ਚੋਰ ਨੇ ਦਿਨ ਦਿਹਾੜੇ ਚੋਰੀ ਕੀਤੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਪਿੰਡ ਬੇਰੀਆਂਵਾਲਾ ਲਾਗਿਓਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜਮ ਕੋਲੋਂ ਚੋਰੀਸ਼ੁਦਾ ਸੋਨਾ ਬਰਾਮਦ ਕਰ ਲਿਆ ਹੈ। ਪੁਲਿਸ ਨੇ ਮੁਲਜਮ ਖਿਲਾਫ ਵੱਖ ਵੱਖ ਧਾਰਵਾਂ ਅਧੀਨ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਹੈ।