ਪੰਜਾਬ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦਾ ਸਰਪੰਚ ਸਸਪੈਂਡ/ ਪੰਚਾਇਤੀ ਜ਼ਮੀਨ ਦੱਬਣ ਦੇ ਦੋਸ਼ਾਂ ਤਹਿਤ ਕਾਰਵਾਈ/ ਸਰਪੰਚ ਨੇ ਦੋਸ਼ ਨਕਾਰੇ, ਸਿਆਸੀ ਬਦਲਾਖੋਰੀ ਦੇ ਇਲਜ਼ਾਮ By admin - July 8, 2026 0 2 Facebook Twitter Pinterest WhatsApp ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੇ ਸਰਪੰਚ ਨੂੰ ਪੰਚਾਇਤ ਜ਼ਮੀਨ ਦੱਬਣ ਦੇ ਇਲਜ਼ਾਮਾਂ ਤਹਿਤ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਰਨਾਲਾ ਨੂੰ ਪਿੰਡ ਵਾਸੀ ਸਤਨਾਮ ਸਿੰਘ ਪੁੱਤਰ ਸਰਬਜੀਤ ਸਿੰਘ ਨੇ ਪਿੰਡ ਦੇ ਮੌਜੂਦਾ ਸਰਪੰਚ ਸਿਮਰਜੀਤ ਸਿੰਘ ਉਤੇ 5 ਕਨਾਲ ਪੰਚਾਇਤੀ ਜ਼ਮੀਨ ਤੇ ਕਬਜਾ ਕਰਨ ਦੇ ਸ਼ਿਕਾਇਤ ਦਿੱਤੀ ਸੀ। ਵਿਭਾਗ ਵੱਲੋਂ ਨਿਸ਼ਾਨਦੇਹੀ ਕਰਵਾਉਣ ਤੇ ਦੋਸ਼ ਸਹੀ ਸਾਬਤ ਪਾਏ ਗਏ, ਜਿਸ ਤੋਂ ਬਾਅਦ ਸਬੰਧਤ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਧਰ ਸਸਪੈਂਡ ਕੀਤੇ ਸਰਪੰਚ ਨੇ ਦੋਸ਼ ਨਕਾਰਦਿਆਂ ਇਸ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ। ਇਸ ਮਾਮਲੇ ਸੰਬੰਧੀ ਸ਼ਿਕਾਇਤ ਕਰਤਾ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ ਜਿਨਾਂ ਵੱਲੋਂ ਪੰਚਾਇਤੀ ਜਮੀਨਾਂ ਉੱਪਰ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਪਿੰਡ ਦਾ ਸਰਪੰਚ ਨੇ ਨਜਾਇਜ਼ ਜਮੀਨ ਬਹੁਤ ਟਾਈਮ ਤੋਂ ਵਾਹ ਰਿਹਾ ਸੀ, ਜੋ ਧੱਕਾ ਵੀ ਕਰ ਰਿਹਾ ਸੀ। ਸੰਬੰਧਿਤ ਵਿਭਾਗ ਵੱਲੋਂ ਨਜਾਇਜ਼ ਕਬਜ਼ਾ ਹਟਾਇਆ ਗਿਆ। ਇਸ ਤੋਂ ਕੋਟਲਾ-ਲਸਾੜਾ ਡਰੇਣ ਕੋਲ ਵੀ ਘੱਟੋ ਘੱਟ ਇੱਕ ਕਿੱਲੇ ਦੇ ਲਗਭਗ ਜਮੀਨ ਇਹਦੇ ਵਿੱਚੋਂ ਨਿਕਲੇ ਹੈ। ਅਸੀਂ ਪ੍ਰਸ਼ਾਸਨ ਨੂੰ ਤੱਕ ਪਹੁੰਚ ਕੀਤੀ ਪ੍ਰਸ਼ਾਸਨ ਦੇ ਅਸੀਂ ਧਿਆਨ ਚ ਲਿਆਂਦਾ ਵੀ ਸਾਡੇ ਨਾਲ ਸਰੇਆਮ ਬੰਦਾ ਧੱਕਾ ਕਰ ਰਿਹਾ ਸੀ। ਪਹਿਲਾਂ ਤੋਂ ਹੀ ਸਾਨੂੰ ਖੇਤ ਵੀ ਦਾ ਰਸਤਾ ਨਹੀਂ ਦਿੰਦਾ ਸੀ। ਸਰਕਾਰੀ ਰਾਸਤਾ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਸਾਨੂੰ ਪਰੇਸ਼ਾਨੀਆਂ ਕਰਦਾ ਸੀ। ਇਸ ਲਈ ਸੰਬੰਧਿਤ ਵਿਭਾਗ ਨੂੰ ਕਾਨੂੰਨੀ ਕਾਗਜਤ ਤਹਿਤ ਸ਼ਿਕਾਇਤ ਕੀਤੀ ਸ਼ਿਕਾਇਤ ਤੋਂ ਬਾਅਦ ਅਸੀਂ ਸਬੰਧਤ ਵਿਭਾਗ ਦੀ ਕਾਰਵਾਈ ਤੋਂ ਸੰਤੁਸ਼ਟ ਹਾਂ। ਸਬੰਧਿਤ ਵਿਭਾਗ ਦੇ ਅਧਿਕਾਰੀ ਸੀਨੀਅਰ ਸਹਾਇਕ ਡੀ.ਏ ਮਨਪ੍ਰੀਤ ਸਿੰਘ ਦਿਓਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਵੱਲੋ ਹੁਕਮ ਜਾਰੀ ਹੋਏ ਸਨ। ਜਿਸ ਤਹਿਤ 13-06-26 ਨੂੰ ਮਾਲ ਵਿਭਾਗ,ਕੰਨਗੋ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਇੱਕ ਨਿਸ਼ਾਨਦੇਹੀ ਕੀਤੀ ਗਈ ਸੀ। ਨਿਸ਼ਾਨਦੇਹੀ ਵਿੱਚ ਸਰਪੰਚ ਸਿਮਰਜੀਤ ਸਿੰਘ ਮੌਜੂਦਾ ਸਰਪੰਚ 5 ਕਨਾਲ 0 ਮਰਲੇ ਕਾਬਜ਼ ਪਾਇਆ ਗਿਆ ਸੀ। ਜਿਸ ਦੇ ਆਧਾਰ ਤੇ ਬੀ.ਡੀ.ਪੀ.ਓ ਬਰਨਾਲਾ ਪਾਸੋਂ ਇੱਕ ਰਿਪੋਰਟ ਅਨੁਸਾਰ ਸਰਪੰਚ ਨਜਾਇਜ਼ ਕਾਬਜ਼ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਸਰਪੰਚ ਖਿਲਾਫ ਨਜਾਇਜ਼ ਕਬਜ਼ੇ ਸਬੰਧੀ ਪਿੰਡ ਦੇ ਸਤਨਾਮ ਸਿੰਘ ਵੱਲੋ ਵੀ ਸ਼ਿਕਾਇਤ ਮਿਲੀ ਸੀ। ਨਜਾਇਜ਼ ਕਬਜ਼ਾ ਕਰਨ ਦੀ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬੀਡੀਪੀਓ ਬਰਨਾਲਾ ਕੋਲੋਂ ਰਿਪੋਰਟਾਂ ਅਨੁਸਾਰ ਸਰਪੰਚ ਨਜਾਇਜ਼ ਕਾਬਜ਼ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਸੀਨੀਅਰ ਸਹਾਇਕ ਮਨਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਸਰਪੰਚ ਦੀ ਥਾਂ ਤੇ ਕਾਨੂੰਨ ਅਨੁਸਾਰ ਇੱਕ ਹਫਤੇ ਵਿੱਚ ਬੀ.ਡੀ.ਪੀ.ਓ ਵੱਲੋਂ ਪੰਚਾਂ ਨਾਲ ਮੀਟਿੰਗ ਤੋਂ ਬਾਅਦ ਪੰਚਾਂ ਵਿੱਚੋਂ ਹੀ ਅਧਿਕਾਰਤ ਪੰਚ ਨੂੰ ਜਿੰਮੇਦਾਰੀ ਦਿੱਤੀ ਜਾਵੇਗੀ। ਜੇਕਰ ਕੋਈ ਸਹਿਮਤੀ ਨਹੀਂ ਬਣਦੀ ਵਿਕਾਸ ਕਾਰਜਾਂ ਲਈ ਪ੍ਰਬੰਧਕ ਲਾਇਆ ਜਾਵੇਗਾ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਮੌਜੂਦਾ ਸਸਪੈਂਡ ਹੋਏ ਸਰਪੰਚ ਸਿਮਰਜੀਤ ਸਿੰਘ ਨੇ ਸੰਬੰਧਿਤ ਵਿਭਾਗ ਤੇ ਰਾਜਨੀਤਿਕ ਦਬਾਅ ਹੇਠ ਉਹਨਾਂ ਨੂੰ ਸਸਪੈਂਡ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਸਰਪੰਚ ਬਣਨ ਸਮੇਂ ਤੋਂ ਲੈ ਕੇ ਹੁਣ ਤੱਕ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਸੀ ,ਪਹਿਲਾਂ ਸਰਪੰਚੀ ਚੋਣਾਂ ਵਿੱਚ ਵੀ ਉਹਦੇ ਨਾਲ ਧੱਕਾ ਹੋਇਆ ਉਸ ਤੋਂ ਬਾਅਦ ਹੁਣ ਜਾਣ ਬੁੱਝ ਕੇ ਝੂਠੀ ਦਫਤਰੀ ਕਾਰਵਾਈ ਤਹਿਤ ਉਸ ਨੂੰ ਸਸਪੈਂਡ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿੰਡ ਵਿੱਚ ਕੁੱਲ 9 ਪੰਚਾਇਤ ਮੈਂਬਰ ਹਨ ,ਜਿਨਾਂ ਵਿੱਚੋਂ 8 ਪੰਚਾਇਤ ਮੈਂਬਰ ਉਹਨਾਂ ਦੇ ਹੱਕ ਵਿੱਚ ਖੜੇ ਹਨ। ਉਹਨਾਂ ਕਿਹਾ ਕਿ ਉਸਦੇ ਨਾਮ ਤੇ ਕੋਈ ਵੀ ਪੰਚਾਇਤੀ ਜਮੀਨ ਅਤੇ ਉਸ ਵੱਲੋਂ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਕੀਤਾ ਗਿਆ,ਪਰ ਜਾਣ ਬੁੱਝ ਕੇ ਸਭ ਕੁਝ ਰਾਜਨੀਤਿਕ ਦਬਾਅ ਹੇਠ ਕੀਤਾ ਗਿਆ ਹੈ।