ਜਲੰਧਰ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ/ ਜਵਾਬੀ ਕਾਰਵਾਈ ਦੌਰਾਨ ਲੱਤ ’ਚ ਲੱਗੀ ਗੋਲੀ/ ਪੁਲਿਸ ਨੇ ਜ਼ਖਮੀ ਹਾਲਤ ’ਚ ਕੀਤਾ ਗ੍ਰਿਫਤਾਰ

0
2

ਜਲੰਧਰ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਮੁਕਾਬਲੇ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ, ਜਿਸ ਦੀ ਲੱਤ ‘ਤੇ ਗੋਲੀ ਵੱਜੀ ਹੈ। ਪੁਲਿਸ ਨੇ ਮੁਲਜ਼ਮ ਨੂੰ ਘੇਰਾਬੰਦੀ ਕਰ ਕੇ ਕਾਬੂ ਕਰ ਲਿਆ ਹੈ। ਮੁਲਜਮ ਦੀ ਪਛਾਣ ਦਾਸ ਵਾਸੀ ਦਰਬੰਗਾ ਬਿਹਾਰ ਵਜੋਂ ਹੋਈ ਹੈ।  ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁਲਜਮ ਦੇ ਜਲੰਧਰ ਕੈਂਟ ਦੇ ਜਮਸ਼ੇਰ ਖਾਸ ਖੇਤਰ ਵਿੱਚ ਮੌਜੂਦ ਹੋਣ ਦੀ ਇਤਲਾਹ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜਮ ਨੂੰ ਘੇਰ ਕੇ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਲਿਆ।
ਪੁਲਿਸ ਸੂਤਰਾਂ ਮੁਤਾਬਕ ਸਾਲ 2025 ਦੇ ਅਮਰਜੀਤ ਨਾਮ ਦੇ ਵਿਅਕਤੀ ਉੱਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਭਗੌੜੇ ਸ਼ਾਮ ਦਾਸ ਨੂੰ ਪੁਲਿਸ ਨੇ 4 ਜੁਲਾਈ ਨੂੰ ਕੀਤਾ ਸੀ ਐਨਡੀਪੀਐਸ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁੱਛਗਿੱਛ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਸ ਨੇ 2025 ਵਿੱਚ ਵੀ ਵਾਰਦਾਤ ਕੀਤੀ ਸੀ ਗੋਲੀ ਚਲਾਉਣ ਦੀ, ਜਿਸ ਤੋਂ ਬਾਅਦ ਅੱਜ ਜਲੰਧਰ ਦੇ ਸੁਬਾਣਾ ਏਰੀਏ ਦੇ ਵਿੱਚ ਪੁਲਿਸ ਅਸਲੇ ਦੇ ਰਿਕਵਰੀ ਲਈ ਇਹਨੂੰ ਲੈ ਕੇ ਆਈ, ਜਿਥੇ ਇਸ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ। ਪੁਲਿਸ ਮੁਤਾਬਕ ਮੁਲਜਮ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ।

LEAVE A REPLY

Please enter your comment!
Please enter your name here