ਬਟਾਲਾ ਪੁਲਿਸ ਵੱਲੋਂ ਫਾਇਰਿੰਗ ਦੇ ਤਿੰਨ ਦੋਸ਼ੀ ਗ੍ਰਿਫਤਾਰ/ ਫਿਰੌਤੀ ਲਈ ਕੀਤੀ ਗਈ ਸੀ ਫਾਇਰਿੰਗ/ ਮੋਟਰ ਸਾਇਕਲ ਤੇ ਪਿਸਟਲ ਬਰਾਮਦ

0
1

ਬਟਾਲਾ ਪੁਲਿਸ ਨੇ ਨੇੜਲੇ ਪਿੰਡ ਹਰਦੋਝੰਡੇ ਵਿਖੇ ਘਰ ਉਤੇ  ਹੋਈ ਫਾਇਰਿੰਗ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਵਿਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਇਕ ਪਿਸਟਲ ਅਤੇ ਵਾਰਦਾਤ ਸਮੇਂ ਵਰਤਿਆ ਮੋਟਰ ਸਾਇਕਲ ਬਰਾਮਦ ਕੀਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮਾਂ ਨੇ ਪੀੜਤ ਦੇ ਇੰਗਲੈਂਡ ਰਹਿੰਦੇ ਪੁੱਤਰ ਕੋਲੋਂ ਫਿਰੌਤੀ ਵਸੂਲਣ ਲਈ ਘਰ ਤੇ ਗੋਲੀਆਂ ਚਲੀਆਂ ਸਨ। ਫੜੇ ਗਏ ਮੁਲਜਮਾਂ ਦੀ ਉਮਰ 20 ਤੋਂ 22 ਸਾਲ ਹੈ ਅਤੇ ਉਹ ਸਾਧਾਰਨ  ਘਰਾਂ ਨਾਲ ਸਬੰਧਤ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਵਲੋਂ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਵੱਖ ਵੱਖ ਪਹਿਲੂਆਂ ਦੇ ਜਾਂਚ ਕਰਦੇ ਹੋਏ ਤਿੰਨ ਨੌਜਵਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਤੇ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਤਿੰਨਾਂ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਹੈ ਅਤੇ ਉਹ ਇੱਕ ਸਧਾਰਨ ਪਰਿਵਾਰ ਦੇ ਹਨ ਅਤੇ ਇਹ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਉਹਨਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਪਹਿਲਾ ਦਰਜ ਹੈ ਜਾਂ ਨਹੀਂ।
ਪੁਲਿਸ ਮੁਤਾਬਕ ਇੱਕ ਨੌਜਵਾਨ ਯੁਵਰਾਜ ਸਿੰਘ ਨੂੰ ਰਿਕਵਰੀ ਲਈ ਲਿਜਾਇਆ ਗਿਆ, ਜਿੱਥੇ ਉਸ ਨੇ ਸਰਕਾਰੀ ਗੱਡੀ ਵਿੱਚੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਚੱਲਦੇ ਹੱਥਕੜੀ ਲੱਗਣ ਕਾਰਨ ਇਹ ਭੱਜ ਨਹੀਂ ਸਕਿਆ ਤੇ ਇਸਦੀ ਲੱਤ ਤੇ ਸੱਟ ਲੱਗੀ ਹੈ। ਇਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾ ਗਿਆ ਅਤੇ ਅਤੇ ਇਹਨਾਂ ਤਿੰਨਾ ਦਾ ਪੁਲਿਸ ਰਿਮਾਂਡ ਲੈਕੇ ਅਗਲੀ ਤਫਤੀਸ਼ ਜਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here