ਪੰਜਾਬ ਗੁਰਦਾਸਪੁਰ ’ਚ ਸਰਕਾਰੀ ਅਧਿਆਪਕ ਵੱਲੋਂ ਖੁਦਕੁਸ਼ੀ/ ਪੁਲ ਕੋਲ ਗੱਡੀ ਖੜ੍ਹੀ ਕਰ ਕੇ ਨਹਿਰ ’ਚ ਮਾਰੀ ਛਾਲ/ ਐਸਆਈਆਰ ਦੇ ਬੋਝ ਤੋਂ ਪ੍ਰੇਸ਼ਾਨੀ ਦਾ ਦਾਅਵਾ By admin - July 7, 2026 0 1 Facebook Twitter Pinterest WhatsApp ਕਾਹਨੂਵਾਨ ਬਲਾਕ 1 ਦੇ ਅਧੀਨ ਆਉਂਦੇ ਸਰਕਾਰੀ ਸਕੂਲ ਪਿੰਡ ਝੰਡਾ ਲੁਬਾਣਾ ਵਿੱਚ ਪੜ੍ਹਾਉਂਦੇ ਅਧਿਆਪਕ ਦੇ ਵੱਲੋਂ ਭੱਟੀਆਂ ਪੁਲ ਦੇ ਨੇੜੇ ਆਪਣੀ ਕਾਰ ਖੜੀ ਕਰਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ। ਅਧਿਆਪਕ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਲੋਪੁਰ ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਲੁਬਾਣਾ ਵਿਖੇ ਪੜਾਉਂਦਾ ਸੀ। ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਅਧਿਆਪਕ ਨੇ ਆਪਣੇ ਇੱਕ ਹੋਰ ਸਾਥੀ ਅਧਿਆਪਕ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਤੁਹਾਡੇ ਪਿੰਡ ਦੀ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗਾ ਹੈ। ਉਸ ਦੇ ਮਨ ਤੇ ਐਸ ਆਈ ਆਰ ਦੇ ਕੰਮ ਦਾ ਬਹੁਤ ਬੋਝ ਹੈ ਜੋ ਸਕੂਲੋਂ ਚੱਲਿਆ ਨਹੀਂ ਜਾ ਰਿਹਾ ਤੇ ਉਹ ਆਪਣਾ ਫੋਨ ਤੇ ਹੋਰ ਸਮਾਨ ਗੱਡੀ ਵਿੱਚ ਹੀ ਛੱਡ ਕੇ ਜਾ ਰਿਹਾ ਹੈ। ਅਧਿਆਪਕ ਦੀ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਨਹਿਰ ਵਿੱਚ ਖ਼ੋਜ ਕੀਤੀ ਜਾ ਰਹੀ ਹੈ।