ਲੁਧਿਆਣਾ ਬੱਸ ਸਟੈਂਡ ਨੇੜੇ ਟਾਟਾ 407 ਦੀਆਂ ਬਰੇਕਾਂ ਫੇਲ/ ਬੇਕਾਬੂ ਟੈਪੂ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ/ ਕਈ ਜਣੇ ਜ਼ਖਮੀ, ਪੁਲਿਸ ਕਰ ਰਹੀ ਜਾਂਚ

0
2

ਲੁਧਿਆਣਾ ਬੱਸ ਅੱਡੇ ਨੇੜੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੋਂ ਲੰਘ ਰਹੀ ਇਕ ਟਾਟਾ-407 ਦੀਆਂ ਅਚਾਨਕ ਬਰੇਕਾਂ ਫੇਲ ਹੋ ਗਈਆਂ ਅਤੇ ਉਸ ਨੂੰ ਇਕ ਤੋਂ ਬਾਅਦ ਇਕ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਚ ਇਕ ਕਈ ਲੋਕ ਜ਼ਖਮੀ ਹੋ ਗਏ ਅਤੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਟਰਾਈਵਰ ਮੁਤਾਬਕ ਗੱਡੀ ਦੀਆਂ ਅਚਾਨਕ ਬਰੇਕਾਂ ਫੇਲ੍ਹ ਹੋ ਗਈਆਂ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਟੈਪੂ ਡਰਾਈਵਰ ਰਮਨਦੀਪ ਦੇ ਦੱਸਣ ਮੁਤਾਬਕ ਉਹ ਜਗਰਾਉਂ ਜਾ ਰਿਹਾ ਸੀ ਕਿ ਇੱਥੇ ਆ ਕੇ ਟੈਪੂ ਦੀਆਂ ਬਰੇਕਾਂ ਫੇਲ ਹੋ ਗਈਆਂ। ਉਸ ਨੇ ਗੱਡੀ ਨੂੰ ਰੋਕਣ ਦੇ ਮਕਸਦ ਨਾਲ ਫੁੱਟਪਾਥ ਤੇ ਵੀ ਚੜਾਇਆ ਪਰ ਗੱਡੀ ਡਿਵਾਈਡਰ ਤੇ ਚੜਦੇ ਚੜਦੇ ਜੰਪ ਲੈ ਗਈ ਜਿਸ ਕਾਰਨ ਇਕਦਮ ਗੱਡੀ ਦੂਸਰੇ ਪਾਸੇ ਘੁੰਮ ਗਈ ਜਿਸ ਤੋਂ ਬਾਅਦ ਸਾਰਿਆਂ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਹਾਦਸਾ ਵਾਪਰ ਗਿਆ। ਡਰਾਈਵਰ ਮੁਤਾਬਕ ਉਸ ਨੇ ਲੋਕਾਂ ਨੂੰ ਪਾਸੇ ਹਟਣ ਲਈ ਆਵਾਜਾ ਵੀ ਮਾਰੀਆਂ ਸਨ। ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਦੱਸਿਆ ਟਰੱਕ ਦੀਆਂ ਬਰੇਕਾਂ ਫੇਲ ਹੋਣ ਦੇ ਕਾਰਨ ਇਹ ਹਾਦਸਾ ਹੋਇਆ ਅਸੀਂ ਡਰਾਈਵਰ ਨੂੰ ਕਾਬੂ ਕਰ ਲਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here