ਪੰਜਾਬ ਗੁਰਦਾਸਪੁਰ ’ਚ ਮਹਿਲਾ ਨਾਲ ਸਨੈਚਿੰਗ/ ਮੋਬਾਇਲ ਖੋਹ ਤੇ ਮੋਟਰ ਸਾਈਕਲ ਫਰਾਰ/ ਪੁਲਿਸ ਕਰ ਰਹੀ ਜਾਂਚ By admin - July 3, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਭੀੜਭਾੜ ਵਾਲੇ ਇਲਾਕੇ ਹਨੁਮਾਨ ਚੌਂਕ ਵਿਚ ਇਕ ਮਹਿਲਾ ਤੋਂ ਮੋਟਰ ਸਾਇਕਲ ਸਵਾਰ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪੀੜਤਾ ਦੇ ਦੱਸਣ ਮੁਤਾਬਕ ਉਹ ਖਰੀਦਦਾਰੀ ਕਰਨ ਆਈ ਸੀ ਅਤੇ ਦੁਕਾਨ ਤੋਂ ਸੌਦਾ ਲੈਣ ਬਾਅਦ ਪੈਸੇ ਦੇ ਰਹੀ ਸੀ ਕਿ ਦੋ ਮੋਟਰ ਸਾਇਕਲ ਸਵਾਰ ਨੌਜਵਾਨ ਉਸ ਦਾ ਫੋਨ ਝਪਟ ਕੇ ਫਰਾਰ ਹੋ ਗਏ। ਖੋਹ ਕੀਤੇ ਮੋਬਾਇਲ ਦੀ ਕੀਮਤ 45 ਹਜ਼ਾਰ ਦੱਸੀ ਜਾ ਰਹੀ ਹੈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰਾਂ ਮੁਤਾਬਕ ਇਹ ਨੌਜਵਾਨ ਕਾਫੀ ਦੇਰ ਤੋਂ ਔਰਤ ਤੇ ਨਜ਼ਰ ਰੱਖੇ ਹੋਏ ਸੀ ਤੇ ਇੱਕ ਨੇ ਸੜਕ ਤੇ ਹੀ ਆਪਣੀ ਕਮੀਜ਼ ਵੀ ਬਦਲੀ ਸੀ। ਉੱਥੇ ਹੀ ਔਰਤ ਦੇ 112 ਨੰਬਰ ਤੇ ਕੰਪਲੇਂਟ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।