ਪੰਜਾਬ ਗੁਰਦਾਸਪੁਰ ਪੁਲਿਸ ਵੱਲੋਂ 62 ਲੱਖ ਨਕਦੀ ਸਮੇਤ ਸ਼ੱਕੀ ਕਾਬੂ/ ਗੁਜਰਾਤ ਨੰਬਰੀ ਗੱਡੀ ’ਚ ਸਵਾਰ ਸਨ ਦੋ ਗੁਜਰਾਤੀ ਨੌਜਵਾਨ/ ਇਨਕਮ ਟੈਕਸ ਵਿਭਾਗ ਵੱਲੋਂ ਨਕਦੀ ਦੇ ਸਰੋਤਾਂ ਦੀ ਜਾਂਚ By admin - July 3, 2026 0 1 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਦੋ ਗੁਜਰਾਤੀ ਨੌਜਵਾਨਾਂ ਨੂੰ 62 ਲੱਖ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਨੇ ਗੁਜਰਾਤ ਨੰਬਰ ਦੀ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ਵਿਚੋਂ 62 ਲੱਖ ਨਕਦੀ ਬਰਾਮਦ ਹੋਈ, ਜਿਸ ਬਾਰੇ ਗੱਡੀ ਵਿਚ ਸਵਾਰ ਦੋ ਗੁਜਰਾਤੀ ਨੌਜਵਾਨ ਕੋਈ ਪੁਖਤਾ ਜਾਣਕਾਰੀ ਨਹੀਂ ਦੇ ਸਕੀ। ਪੁਲਿਸ ਨੇ ਨੌਜਵਾਨਾਂ ਨੂੰ ਨਕਦੀ ਸਮੇਤ ਕਾਬੂ ਕਰ ਕੇ ਇਨਕਮ ਟੈਕਸ ਵਿਭਾਗ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਨਕੇਲ ਕੱਸਣ ਲਈ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰ ਕੇ ਚੈੱਕਿੰਗ ਕੀਤੀ ਜਾ ਰਹੀ ਹੈ। ਅਜਿਹੀ ਹੀ ਇੱਕ ਵਿਸ਼ੇਸ਼ ਨਾਕੇਬੰਦੀ ਦੌਰਾਨ ਪੁਲਿਸ ਨੇ ਕਰੇਟਾ ਕਾਰ ਉਤੇ ਆ ਰਹੇ ਦੋ ਗੁਜਰਾਤੀ ਨੌਜਵਾਨਾਂ ਨੂੰ 62 ਲੱਖ ਰੁਪਏ ਦੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋਨੋਂ ਹੀ ਨੌਜਵਾਨ 20 ਸਾਲ ਤੋਂ ਘੱਟ ਉਮਰ ਦੇ ਹਨ। ਹੁਣ ਇਹਨਾਂ ਨੂੰ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਨੀ ਵੱਡੀ ਮਾਤਰਾ ਵਿੱਚ ਨਗਦੀ ਇਹ ਕਿੱਥੇ ਲੈ ਜਾ ਰਹੇ ਸੀ ਅਤੇ ਕਿੱਥੇ ਵਰਤੀ ਜਾਣੀ ਸੀ। ਡੀਐਸਪੀ ਸ਼ਾਹਬਾਜ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦੇ ਐਂਟਰੀ ਪੁਆਇੰਟ ਬੱਬਰੀ ਨਾਕੇ ਤੇ ਪੁਲਿਸ ਵੱਲੋਂ ਨਾਕੇਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇਕ ਬਿਨਾਂ ਨੰਬਰ ਪਲੇਟ ਦੀ ਚਿੱਟੇ ਰੰਗ ਵੀ ਕਰੇਟਾ ਕਾਰ ਦਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੱਡੀ ਸਵਾਰਾਂ ਕੋਲ ਗੱਡੀ ਦੇ ਕਾਗਜ ਵੀ ਨਹੀਂ ਸਨ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ। ਦੋਵੇਂ ਨੌਜਵਾਨ ਅਹਿਮਦਾਬਾਦ ਦੇ ਰਹਿਣ ਵਾਲੇ ਹਨ ਅਤੇ 62 ਲੱਖ ਰੁਪਏ ਦੀ ਵੱਡੀ ਰਕਮ ਲੈ ਕੇ ਕਿਤੇ ਜਾ ਰਹੇ ਸਨ। ਇਹਨਾਂ ਨੂੰ ਗਿਰਫਤਾਰ ਕਰਕੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਇਹਨਾਂ ਤੋਂ ਪੁੱਛਗਿਛ ਕਰ ਰਿਹਾ ਹੈ ਕਿ ਆਖਰ ਇਹਨਾਂ ਕੋਲ ਇਨੀ ਵੱਡੀ ਮਾਤਰਾ ਵਿੱਚ ਨਕਦੀ ਕਿੱਥੋਂ ਆਈ ਅਤੇ ਇਹ ਕਿੱਥੇ ਵਰਤੀ ਜਾਣੀ ਸੀ।