ਪੰਜਾਬ ਫਗਵਾੜਾ ਹਾਈਵੇ ’ਤੇ ਪਲਟੀਆਂ ਪਰਾਲੀਆਂ ਨਾਲ ਭਰੀਆਂ ਟਰਾਈਆਂ/ ਹਾਈਵੇ ’ਤੇ ਲੱਗਿਆ ਲੰਮਾ ਜਾਮ/ ਟਰੱਕ ਦੀ ਟੱਕਰ ਕਾਰਨ ਵਾਪਰਿਆ ਹਾਦਸਾ By admin - June 25, 2026 0 2 Facebook Twitter Pinterest WhatsApp ਫਗਵਾੜਾ ਨੇੜੇ ਲੰਘਦੇ ਹਾਈਵੇ ’ਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਪਰਾਲੀ ਦੀ ਭਰੀਆਂ ਟਰਾਲੀਆਂ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਫੇਟ ਮਾਰ ਦਿੱਤੀ। ਇਸ ਨਾਲ ਦੋਵੇਂ ਟਰਾਲੀਆਂ ਹਾਈਵੇ ਤੇ ਪਲਟ ਗਈਆਂ। ਇਸ ਹਾਦਸੇ ਤੋਂ ਬਾਅਦ ਹਾਈਵੇ ਤੇ ਦੋਵੇਂ ਪਾਸੇ ਵਾਹਨਾਂ ਦਾ ਲੰਮਾ ਜਾਮ ਲੱਗ ਗਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਨੇ ਕਰੇਨ ਦੀ ਮਦਦ ਨਾਲ ਟਰਾਲੀਆਂ ਨੂੰ ਪਾਸੇ ਕਰ ਕੇ ਆਵਾਜਾਈ ਦਰੁਸਤ ਕਰਵਾਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੇ ਫਰਾਰ ਹੋ ਗਿਆ। ਟਰਾਲੀ ਚਾਲਕਾਂ ਮੁਤਾਬਕ ਉਨ੍ਹਾਂ ਦੇ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਰਿਪੋਰਟਾਂ ਅਨੁਸਾਰ, ਇਹ ਹਾਦਸਾ ਫਗਵਾੜਾ ਅਦਾਲਤ ਦੇ ਸਾਹਮਣੇ ਫਲਾਈਓਵਰ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਟਰੱਕ ਪਰਾਲੀ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਗਿਆ, ਜਿਸ ਕਾਰਨ ਟਰੈਕਟਰ ਚਾਲਕ ਦਾ ਕੰਟਰੋਲ ਖੋ ਗਿਆ ਅਤੇ ਦੋਵੇਂ ਟਰਾਲੀਆਂ ਪਲਟ ਗਈਆਂ। ਦੀਪੂ ਨਾਮ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਜਲੰਧਰ ਤੋਂ ਫਿਲੌਰ ਜਾ ਰਿਹਾ ਸੀ ਜਿਵੇਂ ਹੀ ਉਹ ਫਗਵਾੜਾ ਫਲਾਈਓਵਰ ‘ਤੇ ਪਹੁੰਚਿਆ, ਇੱਕ ਟਰੱਕ ਨੇ ਉਸਦੀਆਂ ਟਰਾਲੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਰੈਕਟਰ ਚਾਲਕ ਵਾਲ-ਵਾਲ ਬਚ ਗਏ। ਪਲਟੀਆਂ ਹੋਈਆਂ ਟਰਾਲੀਆਂ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ।