ਪੰਜਾਬ ਬਠਿੰਡਾ ਪੁਲਿਸ ਨੇ ਸੁਲਝਾਇਆ ਪਟਰੋਲ ਬੰਬ ਹਮਲੇ ਦਾ ਮਾਮਲਾ/ ਹਮਲੇ ਲਈ ਜ਼ਿੰਮੇਵਾਰ ਦੋ ਮੁਲਜ਼ਮ ਗ੍ਰਿਫਤਾਰ By admin - June 25, 2026 0 8 Facebook Twitter Pinterest WhatsApp ਬਠਿੰਡਾ ਪੁਲਿਸ ਨੇ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ਤੇ ਪਟਰੌਲ ਪੰਪ ਸੁੱਟਣ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਵਿਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਨਕੁਲ ਤੇ ਗੁਰਵਿੰਦਰ ਵਜੋਂ ਹੋਈ ਹੈ। ਦੋਵੇਂ ਇਕ ਦੂਜੇ ਨੂੰ ਜਾਣਦੇ ਸਨ ਅਤੇ ਦਿਹਾੜੀਦਾਰ ਮਜਦੂਰ ਵਜੋਂ ਕੰਮ ਕਰਦੇ ਸਨ। ਮੁਲਜਮਾਂ ਨੇ ਪੁਲਿਸ ਗ੍ਰਿਫਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਦੋਵੇਂ ਜ਼ਖਮੀ ਹੋ ਗਏ। ਪੁਲਿਸ ਨੇ ਮੁਲਜਮਾਂ ਨੂੰ ਹਸਪਤਾਲ ਵਿਚ ਭਰਤੀ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵਾਂ ਸ਼ੱਕੀਆਂ ਦਾ ਇੱਕ ਸਾਥੀ ਅਜੇ ਵੀ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਕਲੀਨਿਕ ਤੇ ਹਮਲਾ ਕਰਨ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ।