ਧਾਰੀਵਾਲ ’ਚ ਚੋਰਾਂ ਦਾ ਬੰਦ ਪਏ ਘਰ ’ਤੇ ਨਿਸ਼ਾਨਾ/ ਸੋਨੇ ਦੇ ਗਹਿਣੇ, ਸਿਲੰਡਰ ਤੇ ਬੈਂਟਰਾ ਲੈ ਕੇ ਫਰਾਰ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
1

ਧਾਰੀਵਾਲ ਦੇ ਨਜ਼ਦੀਕੀ ਪਿੰਡ ਅਹਿਮਦਾਬਾਦ ਵਿਖੇ ਚੋਰਾਂ ਵੱਲੋਂ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਵੇਲੇ ਪਰਿਵਾਰ ਰਿਸ਼ਤੇਦਾਰ ਵਿਚ ਗਿਆ ਹੋਇਆ ਸੀ। ਘਰ ਦੇ ਮਾਲਕ ਤਰਸੇਮ ਲਾਲ ਦੀ ਨੂੰਹ ਦੇ ਦੱਸਣ ਮੁਤਾਬਕ ਉਹ ਰਿਸ਼ਤੇਦਾਰੀ ਵਿਚ ਗਏ  ਹੋਏ ਸੀ ਅਤੇ ਜਦੋਂ ਵਾਪਸ ਪਰਤੇ ਤਾਂ ਅੰਦਰਲੇ ਦਰਵਾਜ਼ੇ ਦਾ ਲਾਕ ਟੁੱਟਾ ਹੋਇਆ ਸੀ ਅਤੇ ਜਦੋਂ ਅੰਦਰ ਜਾ ਕੇ ਜਾਂਚ ਕੀਤੀ ਤਾਂ ਸੋਨੇ ਦੇ ਗਹਿਣੇ, ਸਿਲੰਡਰ ਦੇ ਬੈਂਟਰਾ ਗਾਇਬ ਸੀ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੇ ਪਹੁੰਚੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਅਹਿਮਦਾਬਾਦ ਤਰਸੇਮ ਲਾਲ ਦੇ ਘਰ ਚੋਰੀ ਹੋਈ ਹੈ ਜੋ ਕਾਫੀ ਦਿਨਾਂ ਤੋਂ ਘਰ ਵਿੱਚ ਨਹੀਂ ਰਹਿ ਰਹੇ ਸਨ ਪਰ ਇਸ ਗੱਲ ਦਾ ਨਹੀਂ ਪਤਾ ਲੱਗ ਸਕਿਆ ਕਿ ਚੋਰੀ ਕਿਸ ਦਿਨ ਹੋਈ ਹੈ ਪਰ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here