ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਪਾਲਕੀ ਭੇਂਟ/ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਨੇ ਕੀਤੀ ਸੇਵਾ/ ਪਾਕਿਸਤਾਨ ਕਸਟਮ ਵਿਭਾਗ ਨੂੰ ਸੌਂਪੀ ਗਈ ਪਾਲਕੀ ਸਾਹਿਬ

0
2

ਅਟਾਰੀ ਸਰਹੱਦ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸੁਸ਼ੋਭਿਤ ਕਰਨ ਲਈ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਸੁੰਦਰ ਫਾਈਬਰ ਦੀ ਗੋਲਡਨ ਪਾਲਕੀ ਸਾਹਿਬ ਭਾਰਤੀ ਕਸਟਮ ਵੱਲੋਂ ਪਾਕਿਸਤਾਨ ਕਸਟਮ ਨੂੰ ਸੌਂਪੀ ਗਈ ਹੈI ਇਹ ਸੁੰਦਰ ਪਾਲਕੀ ਸਾਹਿਬ ਨੂੰ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵਲੋਂ ਤਿਆਰ ਕਰਵਾਈ ਗਈ, ਜਿਸ ਨੂੰ ਅੱਜ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ ਹੈ।
ਪਾਲਕੀ ਸਾਹਿਬ ਨੂੰ ਆਈਸੀਪੀ ਅਟਾਰੀ ਸਰਹੱਦ ਭਾਰਤ ਤੋਂ ਭਾਰਤੀ ਕਸਟਮ ਦੇ ਕਮਿਸ਼ਨਰ ਏ ਪੀ ਚੌਧਰੀ, ਸੁਪਰੀਡੈਂਟ ਕਸਟਮ ਅਸ਼ੋਕ ਕੁਮਾਰ ਤੇ ਬੀਐਸਐਫ ਦੇ ਸਹਿਯੋਗ ਨਾਲ ਪਾਲਕੀ ਸਾਹਿਬ ਨੂੰ ਸਿੱਖ ਜਥੇ ਦੀ ਅਗਵਾਈ ਹੇਠ ਭਾਰਤ ਤੋਂ ਪਾਕਿਸਤਾਨ ਭੇਜਿਆ ਗਿਆ ਹੈ।  ਸ਼੍ਰੋਮਣੀ ਕਮੇਟੀ ਦੇ ਜਥਾ ਲੀਡਰ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਉਹ ਪਾਲਕੀ ਸਾਹਿਬ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਜਾ ਰਹੇ ਹਨ।

 

LEAVE A REPLY

Please enter your comment!
Please enter your name here