ਕੀਰਤਪੁਰ ਸਾਹਿਬ ਨੇੜੇ ਖੱਡ ’ਚ ਡੁੱਬਿਆ ਨੌਜਵਾਨ/ ਨਹਾਉਣ ਦੌਰਾਨ ਵਾਪਰਿਆ ਹਾਦਸਾ/ ਰਿਸ਼ਤੇਦਾਰ ਨੂੰ ਬਚਾਉਣ ਗਿਆ ਸੀ ਪੁਲਿਸ ਮੁਲਾਜਮ

0
1

ਕੀਰਤਪੁਰ ਸਾਹਿਬ ਦੀ ਲੌਹਡ ਖੱਡ ਵਿਖੇ ਨਹਾਉਂਦੇ ਸਮੇਂ ਪੰਜਾਬ ਪੁਲਿਸ ਦੇ ਇੱਕ ਨੌਜਵਾਨ ਦੇ ਪਾਣੀ ਵਿਚ ਰੁੜਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਤੈਨਾਤ ਸਲਮਾਨ ਖਾਨ ਉਰਫ ਲਾਡੀ ਨਾਮ ਦਾ ਨੌਜਵਾਨ ਪਰਿਵਾਰ ਸਮੇਤ ਨੈਣਾ ਦੇਵੀ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਆਇਆ ਸੀ, ਜਿੱਥੇ ਵਾਪਸੀ ਵੇਲੇ ਨਹਾਉਣ ਦੌਰਾਨ ਉਸ ਦਾ ਸਾਲਾ ਪਾਣੀ ਵਿਚ ਡੁੱਬਣ ਲੱਗਾ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ। ਪ੍ਰਸ਼ਾਸਨ ਵੱਲੋਂ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਉਕਤ ਥਾਂ ਤੇ ਇੱਕ ਫਰੀਦਾਬਾਦ ਯੂਪੀ ਦਾ ਨੌਜਵਾਨ ਨਹਾਉਂਦੇ ਸਮੇਂ ਪਾਣੀ ਦੇ ਵਿੱਚ ਰੁੜ ਗਿਆ ਸੀ ਅਤੇ ਅੱਜ ਫਿਰ ਮੁੜ ਤੋਂ ਉਸੇ ਥਾਂ ਪੰਜਾਬ ਪੁਲਿਸ ਵਿੱਚ ਲੁਧਿਆਣਾ ਦੇ ਡਿਵੀਜ਼ਨ ਨੰਬਰ ਸੱਤ ਦੇ ਥਾਣੇ ਚੋਂ ਤਨਾਤ ਨੌਜਵਾਨ ਸਲਮਾਨ ਖਾਨ ਉਰਫ ਲਾਡੀ ਜੋ ਕਿ ਆਪਣੀ  ਧਰਮ ਪਤਨੀ, ਭੈਣ , ਭਾਣਜੀ ਅਤੇ ਸਾਲੇ ਸਮੇਤ ਮਾਤਾ ਨੈਣਾ ਦੇਵੀ ਅਤੇ ਅਨੰਦਪੁਰ ਸਾਹਿਬ ਦੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਇਆ ਹੋਇਆ ਸੀ ਅਤੇ ਵਾਪਸ ਜਾਣ ਸਮੇਂ ਉਹ ਕੀਰਤਪੁਰ ਸਾਹਿਬ ਦੀ ਲੋਹਡ ਖੱਡ ਵਿੱਚ ਨਹਾਉਣ ਲੱਗ ਪਏ ਇਸ ਦੌਰਾਨ ਉਸ ਦਾ ਸਾਲਾ ਪੁਨੀਤ ਪਾਣੀ ਵਿੱਚ ਡੁੱਬਣ ਲੱਗਾ ਜਿਸ ਨੂੰ ਉਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਸਾਲਾ ਤਾਂ ਬਾਹਰ ਆ ਗਿਆ ਪਰ ਸਲਮਾਨ ਖਾਨ ਉਰਫ ਲਾਡੀ ਤੇਜ਼ ਪਾਣੀ ਦੇ ਬਹਾਅ ਵਿੱਚ ਰੁੜ ਗਿਆ। ਉਕਤ ਮਾਮਲੇ ਦਾ ਪਤਾ ਲੱਗਣ ਤੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੀ ਟੀਮ ਉਸ ਦੀ ਭਾਲ ਵਿੱਚ ਲੱਗ ਗਈ ਹੈ।

LEAVE A REPLY

Please enter your comment!
Please enter your name here