ਤਰਨ ਤਾਰਨ ਦੇ ਕਸਬਾ ਗੱਟੀ ਹਰੀਕੇ ਨੇੜੇ ਬੰਨ ਨੂੰ ਢਾਹ/ ਇਲਾਕੇ ਦੇ ਕਿਸਾਨਾਂ ਅੰਦਰ ਬਣਿਆ ਡਰ ਦਾ ਮਾਹੌਲ/ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਕੀਤੀ ਨਾਅਰੇਬਾਜ਼ੀ

0
2

 

ਤਰਨ ਤਾਰਨ ਅਧੀਨ ਆਉਂਦੇ ਕਸਬਾ ਗੱਟੀ ਹਰੀਕੇ ਨੇੜੇ ਬੰਨ ਨੂੰ ਢਾਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੌਕੇ ਤੇ ਇਕੱਤਰ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਹੜ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਹੁਣੇ ਤੋਂ ਹੀ ਬੰਨ ਨੂੰ ਮਜਬੂਤ ਕਰਨ ਲਈ ਪ੍ਰਬੰਧ ਨਾ ਕੀਤੇ ਤਾਂ ਇੱਥੇ 2005 ਅਤੇ 2023 ਵਾਲੇ ਹਾਲਾਤ ਬਣ ਸਕਦੇ ਹਨ।  ਕਿਸਾਨਾਂ ਨੇ ਸਰਕਾਰ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਨੇ ਛੇਤੀ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ 2025 ਵਿੱਚ ਆਏ ਹੜਾਂ ਕਾਰਨ ਜਿੱਥੇ ਕਿਸਾਨਾਂ ਦੀਆਂ ਜਮੀਨਾਂ ਰੋੜ ਗਈਆਂ ਸਨ ਅਤੇ ਕਈਆਂ ਦੀਆਂ ਜਮੀਨਾਂ ਵਿੱਚ ਅਜੇ ਤੱਕ ਰੇਤਾ ਭਰੀ ਹੋਈ ਹੈ ਅਤੇ ਉਸ ਟਾਈਮ ਤੇ ਲੋਕਾਂ ਦੇ ਕਈ ਘਰ ਤੱਕ ਰੋੜ ਗਏ ਸਨ ਅਜੇ ਉਸੇ ਹੀ ਨੁਕਸਾਨ ਤੋਂ ਕਿਸਾਨ ਬਾਹਰ ਨਹੀਂ ਆਏ ਅਤੇ ਹੁਣ ਫੇਰ ਇਸ ਸਤਲੁਜ ਦਰਿਆ ਦੀ ਢਾਹ ਬੰਨਣ ਨੂੰ ਲੱਗਣ ਲੱਗ ਪਈ ਹੈ ਅਤੇ ਵੱਡੀਆਂ ਵੱਡੀਆਂ ਟਿੱਗਾਂ ਦਰਿਆ ਦੇ ਵਿੱਚ ਡਿੱਗ ਰਹੀਆਂ ਹਨ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕਈ ਵਾਰ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਮੰਗ ਪੱਤਰ ਵੀ ਦਿੱਤੇ ਗਏ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਹਨਾਂ ਕਿਹਾ ਕਿ ਹੁਣ ਇਹ ਦਰਿਆ ਵੱਡੇ ਪੱਧਰ ਤੇ ਢਾਹ ਲਾਉਂਦਾ ਹੋਇਆ ਬੰਨ ਵੱਲ ਨੂੰ ਵੱਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜੇ ਪਾਣੀ ਫਿਰ ਆ ਗਿਆ ਤਾਂ ਕਿਸਾਨਾਂ ਨੂੰ ਫਿਰ ਤੋਂ 2005 ਅਤੇ 2023 ਵਾਂਗ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਉਨਾਂ ਮੰਗ ਕੀਤੀ ਹੈਗੀ ਜਲਦੀ ਤੋਂ ਜਲਦੀ ਇਸ ਬੰਨ ਦੇ ਨਾਲ ਨੋਚਾਂ ਲਾਈਆਂ ਜਾਣ ਅਤੇ ਪੱਥਰ ਲਾ ਕੇ ਇਸ ਨੂੰ ਮਜਬੂਤ ਕੀਤਾ ਜਾਵੇ ਤਾਂ ਜੋ ਫਿਰ ਤੋਂ ਕਿਸਾਨਾਂ ਦਾ ਭਾਰੀ ਨੁਕਸਾਨ ਨਾ ਹੋਵੇ ਉਥੇ ਉਹਨਾਂ ਮੰਗ ਕੀਤੀ ਹੈ ਕਿ ਜਿੰਨਾ ਕਿਸਾਨਾਂ ਦਾ ਪਹਿਲਾਂ ਤੋਂ ਨੁਕਸਾਨ ਹੋਇਆ ਹੈ ਅਤੇ ਕਈ ਕਿਸਾਨ ਐਸੇ ਹਨ ਜਿਨਾਂ ਨੂੰ ਅਜੇ ਤੱਕ ਮੁਆਵਜੇ ਨਹੀਂ ਮਿਲੇ ਉਹਨਾਂ ਦੇ ਮੁਆਵਜੇ ਵੀ ਜਲਦੀ ਤੋਂ ਜਲਦੀ ਪਾਏ ਜਾਣ ਉਹਨਾਂ ਕਿਹਾ ਕਿ ਜੇ ਇਹਨਾਂ ਮੰਗਾਂ ਵੱਲ ਸਰਕਾਰ ਨੇ ਜਲਦੀ ਧਿਆਨ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ।

LEAVE A REPLY

Please enter your comment!
Please enter your name here