ਪੰਜਾਬ ਮੋਰਿੰਡਾ ’ਚ ਆਵਾਰਾ ਕੁੱਤਿਆਂ ਦੇ ਹਮਲੇ ’ਚ ਬੱਚੀ ਦੀ ਮੌਤ/ ਕੁੱਤਿਆਂ ਦੇ ਝੁੰਡ ਨੇ ਨੋਟ ਨੋਚ ਉਤਾਰਿਆਂ ਮੌਤ ਦੇ ਘਾਟ/ ਘਟਨਾ ਸੀਸੀਟੀਵੀ ’ਚ ਕੈਦ, ਲੋਕਾਂ ਵੱਲੋਂ ਕਾਰਵਾਈ ਦੀ ਮੰਗ By admin - June 11, 2026 0 2 Facebook Twitter Pinterest WhatsApp ਰੂਪਨਗਰ ਅਧੀਨ ਆਉਂਦੇ ਕਸਬਾ ਮੋਰਿੰਡਾ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਵਿਚ 8 ਸਾਲਾ ਬੱਚੀ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 8 ਸਾਲਾ ਬੱਚੀ ਦੁਪਹਿਰ ਵੇਲੇ ਗਲੀ ਵਿਚੋਂ ਲੰਘ ਰਹੀ ਸੀ ਕਿ ਅੱਧਾ ਦਰਜਨ ਆਵਾਰਾ ਕੁੱਤਿਆਂ ਨੇ ਉਸ ਨੂੰ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੁੱਤਿਆਂ ਦੇ ਹਮਲੇ ਦੀ ਦਿਲ-ਦਹਿਲਾਉਂਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਉਤੇ ਵਾਰ ਵਾਰ ਸ਼ਿਕਾਇਤ ਦੇ ਬਾਵਜੂਦ ਧਿਆਨ ਨਾ ਦੇਣ ਦੇ ਇਲਜਾਮ ਲਾਏ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਤੁਰੰਤ ਰੋਕਥਾਮ ਦੀ ਮੰਗ ਕੀਤੀ ਹੈ। ਸਾਰੀ ਘਟਨਾ ਸੀਸੀ ਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਗਈ ਹੈ ਜਿਸ ਵਿੱਚ ਸਾਫ ਪਤਾ ਲੱਗਦਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਉਸ ਬੱਚੀ ਨੂੰ ਕਿੰਨੀ ਬੇਰਹਿਮੀ ਨਾਲ ਨੋਚਿਆ ਜਾ ਰਿਹਾ ਹੈ ਅਤੇ ਬੱਚੀ ਆਪਣੇ ਬਚਾਓ ਲਈ ਜੋਰ ਜੋਰ ਤੋਂ ਰੋ ਵੀ ਰਹੀ ਹੈ। ਘਟਨਾ ਮੋਰਿੰਡਾ ਸ਼ਹਿਰ ਦੇ ਵਾਰਡ ਨੰਬਰ-1 ਦੀ ਹੈ, ਜਿੱਥੇ ਪਿਛਲੇ ਲਗਭਗ ਚਾਰ ਸਾਲਾਂ ਤੋਂ ਇਹ ਪ੍ਰਵਾਸੀ ਪਰਿਵਾਰ ਰਹਿ ਰਿਹਾ ਸੀ। ਅੱਜ ਦੁਪਹਿਰੇ ਪਰਿਵਾਰ ਦੀ ਅੱਠ ਸਾਲਾਂ ਬੱਚੀ ਦੁੱਧ ਲੈਣ ਲਈ ਘਰੋਂ ਮਾਰਕੀਟ ਜਾ ਰਹੀ ਸੀ ਕਿ ਸਿਖਰ ਦੁਪਹਿਰ ਦੀ ਗਰਮੀ ਵਿੱਚ ਜਦੋਂ ਸੜਕਾਂ ਸੁੰਨੀਆਂ ਸੀ ਤਾਂ ਇਸ ਬੱਚੀ ਉੱਤੇ ਅਵਾਰਾ ਕੁੱਤਿਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਬੁਰੀ ਤਰ੍ਹਾਂ ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਹੱਲੇ ਦੇ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਬੱਚੀ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਮੁਢਲੀ ਸਹਾਇਤਾ ਦੇ ਕੇ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਜਿੱਥੇ ਕਿ ਉਸ ਬੱਚੀ ਨੇ ਇਹਨਾਂ ਅਵਾਰਾ ਕੁੱਤਿਆਂ ਦਾ ਹਮਲਾ ਨਾ ਸਹਿਆ ਹੋਇਆ ਆਪਣੇ ਪ੍ਰਾਣ ਤਿਆਗ ਦਿੱਤੇ। ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਮਿਊਸੀਪਲ ਕਮੇਟੀ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਪਰੰ ਸ਼ਾਸਨ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੇ ਬਾਵਜੂਦ ਹੱਥ ਤੇ ਹੱਥ ਧਰੀ ਬੈਠਾ ਹੈ ਅਤੇ ਅਵਾਰਾ ਕੁੱਤੇ ਰੋਜਾਨਾ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।