ਪੰਜਾਬ ਮੌੜ ਮੰਡੀ ਦੇ ਵਾਰਡ ਨੰਬਰ-6 ਨਿਗਮ ਚੋਣਾਂ ਦੌਰਾਨ ਹੰਗਾਮਾ/ ਵਿਧਾਇਕ ਮਾਈਸਰਖਾਨਾ ਤੇ ਅਕਾਲੀ ਉਮੀਦਵਾਰ ਵਿਚਾਲੇ ਬਹਿਸ਼ By admin - May 26, 2026 0 2 Facebook Twitter Pinterest WhatsApp ਬਠਿੰਡਾ ਦੇ ਹਲਕਾ ਮੌੜ ਮੰਡੀ ਵਿਖੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਅੱਜ ਉਸ ਸਮੇਂ ਤਕਰਾਰਬਾਜੀ ਦੇਖਣ ਨੂੰ ਮਿਲੀ ਜਦੋਂ ਮੌੜ ਮੰਡੀ ਦੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗਿਨੀ ਸਿੰਘ ਵਿਚਕਾਰ ਵੋਟਾਂ ਪਵਾਉਣ ਨੂੰ ਲੈ ਕੇ ਤਿੱਖੀ ਬਹਿਸਵਾਜੀ ਹੋਈ ਜਿਸ ਦੀ ਆਸ ਪਾਸ ਦੇ ਲੋਕਾਂ ਨੇ ਵੀਡੀਓ ਵਾਇਰਲ ਕਰ ਦਿੱਤੀ ਸਾਮਣੇ ਆਈ ਵੀਡੀਓ ਵਿਚ ਸੁਖਬੀਰ ਸਿੰਘ ਮਾਈਸਰਖਾਨਾ ਅਕਾਲੀ ਦਲ ਦੇ ਉਮੀਦਵਾਰ ਨਾਲ ਬਹਿਸ਼ਬਾਜ਼ੀ ਕਰਦਿਆਂ ਧੱਕੇਸਾਹੀ ਨਾ ਹੋਣ ਦੇਣ ਦੀ ਗੱਲ ਕਹਿ ਰਹੇ ਹਨ। ਦੱਸ ਦਈਏ ਕਿ ਰਾਤ ਵੀ ਮੌੜ ਮੰਡੀ ਵਿੱਚ ਅਕਾਲੀ ਦਲ ਦੀ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਚਕਾਰ ਲੜਾਈ ਵੀ ਹੋਈ ਹੈ ਜਿਸ ਵਿੱਚ ਦੋਵੇਂ ਧਿਰਾਂ ਦੇ ਚਾਰ ਪੰਜ ਉਮੀਦਵਾਰ ਜਖਮੀ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਰਕਰ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੀ ਕਾਫੀ ਸੱਟਾਂ ਵੱਜੀਆਂ ਹਨ।