ਪਟਿਆਲਾ ਦੇ ਪਿੰਡ ਖੇੜਕੀ ’ਚ ਮਾਂ ਹੱਥੋਂ ਧੀ ਦਾ ਕਤਲ/ ਡੇਢ ਸਾਲ ਦੀ ਧੀ ਦੀ ਚਾਕੂ ਮਾਰ ਕੇ ਹੱਤਿਆ/ ਪੁਲਿਸ ਨੇ ਮਾਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਆਰੰਭੀ

0
2

ਪਟਿਆਲਾ ਦੇ ਪਿੰਡ ਖੇੜਕੀ ਵਿਖੇ ਇਕ ਮਾਂ ਹੱਥੋਂ ਧੀ ਦਾ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਇਕ 28 ਸਾਲਾ ਮਾਂ ਨੇ ਆਪਣੀ ਡੇਢ ਸਾਲ ਦੀ ਧੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਦੇ ਦੱਸਣ ਮੁਤਾਬਕ ਮਾਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ, ਜਿਸ ਦੀ ਡਿਪਰੈਸ਼ਨ ਦੀ ਦਵਾਈ ਵੀ ਚੱਲਦੀ ਹੈ। ਪੁਲਿਸ ਨੇ ਮਾਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਪਸਿਆਣਾ ਦੇ ਐਸਐਚਓ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਇਹ ਘਟਨਾ ਤਿੰਨ ਦਿਨ ਪੁਰਾਣੀ ਹੈ। ਉਹਨਾਂ ਦੱਸਿਆ ਕਿ  ਜਿਵੇਂ ਹੀ ਸਾਨੂੰ ਇਸ ਘਟਨਾ ਦੀ ਇਤਲਾਅ ਮਿਲੀ ਤਾਂ ਅਸੀਂ ਫੌਰੀ ਤੌਰ ਦੇ ਉੱਪਰ ਪਿੰਡ ਪਹੁੰਚੇ ਤਾਂ ਪਤਾ ਲੱਗਿਆ ਕਿ ਜਿਸ ਔਰਤ ਦੇ ਦੁਆਰਾ ਆਪਣੀ ਧੀ ਦਾ ਕਤਲ ਕੀਤਾ ਗਿਆ ਉਹ ਮਾਨਸਿਕ ਤੌਰ ਦੇ ਉੱਪਰ ਪਰੇਸ਼ਾਨ ਹੈ ਅਤੇ ਉਸਦੀ ਡਿਪਰੈਸ਼ਨ ਦੀ ਦਵਾਈ ਵੀ ਚੱਲਦੀ ਹੈ। ਪੁਲਿਸ ਨੇ ਪਿਤਾ ਦੇ ਬਿਆਨਾਂ ’ਤੇ ਮਾਂ ਦੇ ਖਿਲਾਫ ਮਾਮਲਾ ਦਰਜ ਕਰ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here