ਤਰਨ ਤਾਰਨ ਦੇ ਕਸਬਾ ਖਾਲੜਾ ’ਚ ਦੋ ਘਰਾਂ ਨੂੰ ਅੱਗ/ ਗਰੀਬ ਪਰਿਵਾਰਾਂ ਦੇ ਹੋਇਆ ਭਾਰੀ ਨੁਕਸਾਨ/ ਪਿੰਡ ਵਾਲਿਆਂ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ

0
1

 

ਤਰਨ ਤਾਰਨ ਅਧੀਨ ਆਉਂਦੇ ਕਸਬਾ ਖਾਲੜਾ ਵਿਖੇ ਗਰੀਬ ਪਰਿਵਾਰਾਂ ਦੇ ਦੋ ਘਰਾਂ ਨੂੰ ਅੱਗ ਲੱਗਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਜਦੂਰ ਪਰਿਵਾਰਾਂ ਨਾਲ ਸਬੰਧਤ ਇਹ ਦੋਵੇਂ ਪਰਿਵਾਰ ਘਟਨਾ ਵੇਲੇ ਦਾਣਾ ਮੰਡੀ ਵਿਚ ਕੰਮ ਕਰਨ ਗਏ ਹੋਏ ਸੀ ਕਿ ਪਿੱਛੋਂ ਘਰਾਂ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਦ ਅੱਗ ਤੇ ਕਾਬੂ ਪਾਇਆ ਪਰ ਤਦ ਤਕ ਦੇਰ ਹੋ ਚੁੱਕੀ ਸੀ। ਇਸ ਅੱਗ ਨਾਲ ਗਰੀਬ ਪਰਿਵਾਰਾਂ ਦੇ ਘਰ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਪੀੜਤ ਪਰਿਵਾਰਾਂ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿੱਚ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਰੋਜਾਨਾ ਦੀ ਤਰ੍ਹਾਂ ਘਰ ਨੂੰ ਬੰਦ ਕਰਕੇ ਦਾਣਾ ਮੰਡੀ ਵਿੱਚ ਕੰਮ ਅਤੇ ਗਏ ਪਿੱਛੋਂ ਸਾਡੇ ਘਰ ਵਿੱਚੋਂ ਧੂਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਸਾਡੇ ਆਂਡੀਆਂ ਗਵਾਂਡੀਆਂ ਨੇ ਸਾਨੂੰ ਮੰਡੀ ਵਿੱਚੋਂ ਬੁਲਾਇਆ ਜਿੰਨੀ ਦੇਰ ਨੂੰ ਅਸੀਂ ਘਰ ਆਏ  ਤਾਂ ਸਾਡੇ ਘਰ ਨੂੰ ਅੱਗ ਲੱਗੀ ਪਈ ਸੀ ਪਿੰਡ ਵਾਲਿਆਂ ਦੀ ਕੋਸ਼ਿਸ਼ ਨਾਲ ਅੱਗ ਤੇ ਕਾਬੂ ਪਾ ਲਿਆ ਪਰ ਅੱਗ ਜਿਆਦਾ ਹੋਣ ਕਰਕੇ ਘਰ ਵਿਚ ਪਏ ਬੈਂਡ ਐਲਸੀਡੀ,ਅਤੇ ਬਿਸਤਰੇ ਏਸੀ ਸਭ ਕੁਝ ਸੜ ਗਿਆ ਘਰ ਦਾ ਕੀਮਤੀ ਸਮਾਨ ਅਤੇ ਮੰਡੀ ਵਿੱਚ ਕਣਕ ਦੀ ਕਾਚਰ ਖਰੀਦਣ  ਵਾਸਤੇ 30 ਹਜਾਰ ਰੁਪਏ ਨਗਦ ਰਾਸ਼ੀ ਘਰ ਵਿੱਚ ਰੱਖੇ ਉਹ ਵੀ ਅੱਗ ਦੀ ਲਪੇਟ ਵਿੱਚ ਆ ਕੇ ਸਵਾਹ ਹੋ ਗਏ।
ਇਸੇ ਤਰ੍ਹਾਂ ਅੱਗ ਦੀ ਲਪੇਟ ਵਿੱਚ ਆਏ ਦੂਸਰੇ ਘਰ ਦੇ ਮਾਲਕ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਨੇ ਦੱਸਿਆ ਕਿ ਉਹ ਵੀ ਮੰਡੀ ਵਿੱਚ ਕੰਮ ਕਰਦਾ ਹੈ ਅਤੇ ਉਸ ਦਾ ਘਰ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦਾ ਵੀ ਕੀਮਤੀ ਸਮਾਨ ਕਣਕ , ਬੈਂਡ ਐਲਸੀਡੀ, ਏਸੀ, ਸੜ ਕੇ ਸੁਆਹ ਹੋ ਗਿਆ ਅਤੇ ਦੇਖਦਿਆਂ ਦੇਖਦਿਆਂ ਘਰ ਦੀਆਂ ਛੱਤਾਂ ਡਿੱਗਣ ਲੱਗ ਪਈਆਂ। ਇਹਨਾਂ ਪ੍ਰੀਵਾਰ ਵਾਲਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਸੀਂ ਗਰੀਬ ਪਰਿਵਾਰ ਹਾਂ ਸਾਡਾ ਬਹੁਤ ਨੁਕਸਾਨ ਹੋਇਆ ਸਾਨੂੰ ਬਣਦਾ ਮੁਆਵਜਾ ਦਿੱਤਾ ਜਾਵੇ।

LEAVE A REPLY

Please enter your comment!
Please enter your name here