ਪਟਿਆਲਾ ’ਚ ਕੰਪਿਊਟਰ ਇੰਸਟੀਚਿਊਟ ’ਚ ਹੰਗਾਮਾ/ ਕਿਰਾਏ ਦੇ ਵਿਵਾਦ ਨੂੰ ਲੈ ਕੇ ਕੁੱਟਮਾਰ, ਵੀਡੀਓ ਵਾਇਰਲ/ ਪ੍ਰਬੰਧਕਾਂ ਨੇ ਬਿਲਡਿੰਗ ਮਾਲਕਾਂ ਦੇ ਲਾਏ ਇਲਜ਼ਾਮ

0
1

ਪਟਿਆਲਾ ਦੇ ਵਿਦਿਆ ਨਗਰ ਇਲਾਕੇ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਸਥਿਤ ਕੰਪਿਊਟਰ ਇੰਸਟੀਚਿਊਟ ਉਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਵਿਦਿਆਰਥੀਆਂ ਤੇ ਇਸਟੀਚਿਊਟ ਸਟਾਫ ਨਾਲ ਕੁੱਟਮਾਰ ਕੀਤੀ ਗਈ, ਜਿਸ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ। ਕੁੱਟਮਾਰ ਦੀ ਵਜ੍ਹਾ ਕਿਰਾਏ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਦੱਸਿਆ ਜਾ ਰਿਹਾ ਹੈ। ਇਸਟੀਚਿਊਟ ਪ੍ਰਬੰਧਕਾਂ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿਚ ਬਿਡਲਿੰਗ ਦੇ ਮਾਲਕਾਂ ਉਤੇ ਬੰਦੇ ਭੇਜ ਕੇ ਕੁੱਟਮਾਰ ਕਰਨ ਦੇ ਇਲਜਾਮ ਲਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਟਿਊਟ ਦੇ ਪ੍ਰਬੰਧਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ “ਮਟੇਸ਼ਨ ਕੰਪਿਊਟਰ ਇੰਸਟੀਟਿਊਟ ਸਰਵਿਸ ਸੋਸਾਇਟੀ” ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਅਨੁਸਾਰ ਸਵੇਰੇ ਕਰੀਬ 7 ਤੋਂ 8 ਵਿਅਕਤੀ ਹਥਿਆਰਾਂ ਸਮੇਤ ਇੰਸਟੀਟਿਊਟ ਵਿੱਚ ਦਾਖਲ ਹੋਏ। ਉਨ੍ਹਾਂ ਕੋਲ ਕਿਰਚਾਂ, ਡੰਡੇ ਅਤੇ ਚਾਕੂ ਵਰਗੇ ਹਥਿਆਰ ਸਨ। ਦੋਸ਼ ਹੈ ਕਿ ਹਮਲਾਵਰਾਂ ਨੇ ਸਟਾਫ, ਵਿਦਿਆਰਥੀਆਂ ਅਤੇ ਮਹਿਲਾ ਕਰਮਚਾਰੀਆਂ ਨਾਲ ਧੱਕਾ-ਮੁੱਕੀ ਕੀਤੀ ਅਤੇ ਕੁੱਟਮਾਰ ਕੀਤੀ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਹਮਲੇ ਦੌਰਾਨ ਉਨ੍ਹਾਂ ਦੇ ਬੇਟੇ, ਪਤਨੀ ਅਤੇ ਸਾਥੀ ਕਰਮਚਾਰੀ ਸਾਹਿਲ ਨੂੰ ਵੀ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਮਲਾ ਕਿਰਾਏ ਦੇ ਵਿਵਾਦ ਕਾਰਨ ਕੀਤਾ ਗਿਆ। ਉਨ੍ਹਾਂ ਮੁਤਾਬਕ ਪਹਿਲਾਂ 20 ਹਜ਼ਾਰ ਰੁਪਏ ਕਿਰਾਇਆ ਦਿੱਤਾ ਜਾ ਰਿਹਾ ਸੀ, ਪਰ ਮਾਲਕ ਪੱਖ ਵੱਲੋਂ ਇਸ ਨੂੰ 50 ਹਜ਼ਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਮਾਮਲਾ ਕੋਰਟ ਵਿੱਚ ਵੀ ਚੱਲ ਰਿਹਾ ਹੈ ਅਤੇ ਅੱਜ ਹੀ ਉਸਦੀ ਪਹਿਲੀ ਸੁਣਵਾਈ ਸੀ।
ਇੰਸਟੀਟਿਊਟ ਵਿੱਚ ਕੰਮ ਕਰ ਰਹੀ ਮਨੀਸ਼ਾ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਇੱਕ ਵਿਦਿਆਰਥੀ ’ਤੇ ਹਮਲਾ ਕਰ ਦਿੱਤਾ। ਉਸਨੇ ਦੋਸ਼ ਲਗਾਇਆ ਕਿ ਵਿਦਿਆਰਥੀ ਨਾਲ ਬਦਸਲੂਕੀ ਕੀਤੀ ਗਈ ਅਤੇ ਇੰਸਟੀਟਿਊਟ ਦੇ ਕੈਮਰੇ ਅਤੇ ਹੋਰ ਸਮਾਨ ਦੀ ਤੋੜਫੋੜ ਵੀ ਕੀਤੀ ਗਈ।
ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸ਼ੋਕ ਕੁਮਾਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਕਿਰਾਏ ਦੇ ਝਗੜੇ ਨੂੰ ਲੈ ਕੇ ਕੁਝ ਲੋਕਾਂ ਨੇ ਆ ਕੇ ਲੜਾਈ-ਝਗੜਾ ਕੀਤਾ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here