ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਭਗੌੜਾ ਕਾਬੂ/ ਇਕ ਸਾਲ ਤੋਂ ਕਤਲ ਮਾਮਲੇ ’ਚ ਸੀ ਭਗੌੜਾ/ ਪੁਲਿਸ ਨੇ ਗ੍ਰਿਫਤਾਰ ਕਰ ਕੇ ਜਾਂਚ ਆਰੰਭੀ

0
2

 

ਫਤਹਿਗੜ੍ਹ ਸਾਹਿਬ ਪੁਲਿਸ ਨੇ ਕਤਲ ਮਾਮਲੇ ਵਿਚ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਅਕਸ਼ੇ ਕੁਮਾਰ ਵਾਸੀ ਬੁੱਢਣਪੁਰ ਕਰਨਾਲ ਹਰਿਆਣਾ ਕਤਲ ਮਾਮਲੇ ਵਿਚ ਇਕ ਸਾਲ ਤੋਂ ਭਗੌੜਾ ਸੀ। ਉਹ ਅੰਬਾਲਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਸਾਥੀਆਂ ਸਮੇਤ ਫਰਾਰ ਹੋ ਗਿਆ ਸੀ, ਜਿਸ ਨੇ ਆਪਣੇ ਸਾਥੀ ਗੁਰਚਰਨ ਸਿੰਘ ਦਾ ਕਤਲ ਕੀਤਾ ਸੀ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਓ ਸਟਾਫ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਅਕਸ਼ੇ ਕੁਮਾਰ  ਕਤਲ ਦੇ ਮਾਮਲੇ ਵਿੱਚ ਲਗਭਗ ਇੱਕ ਸਾਲ ਤੋਂ ਭਗੌੜਾ ਸੀl ਅਕਸ਼ੇ ਕੁਮਾਰ ਉਸ ਸਮੇਂ ਨਸ਼ਾ ਛੁਡਾਊ ਕੇਂਦਰ ਅੰਬਾਲਾ ਵਿੱਚ ਦਾਖਲ ਸੀ, ਜਿੱਥੋਂ ਆਪਣੇ ਹੋਰ ਸਾਥੀਆਂ ਸਮੇਤ ਨਸ਼ਾ ਛਡਾਊ ਕੇਂਦਰ ਵਿੱਚੋਂ ਭੱਜ ਗਿਆ ਸੀl ਬਾਅਦ ਵਿਚ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਸਾਥੀ ਗੁਰਚਰਨ ਸਿੰਘ ਦਾ ਕਥਿਤ ਤੌਰ ਤੇ ਕਤਲ ਕਰਕੇ ਲਾਸ਼ ਤਰਖਾਣ ਮਾਜਰਾ ਕੋਲ ਅੰਡਰ ਬ੍ਰਿਜ ਕੋਲ ਸੁੱਟ ਦਿੱਤੀ ਸੀl
ਥਾਣਾ ਸਰਹਿੰਦ ਪੁਲਿਸ ਨੇ ਕਰਮਜੀਤ ਸਿੰਘ  ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕਰਕੇ ਅਕਸ਼ੇ ਕੁਮਾਰ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀl ਪੀਓ ਸਟਾਫ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਕਸ਼ੇ ਕੁਮਾਰ ਨੂੰ ਗ੍ਰਿਫਤਾਰ ਕਰਕੇ ਥਾਣਾ ਸਰਹੰਦ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

LEAVE A REPLY

Please enter your comment!
Please enter your name here