ਪੰਜਾਬ ਮੋਗਾ ਦੀ ਧੀ ਨੇ ਵਿਦੇਸ਼ ’ਚ ਚਮਕਾਇਆ ਜ਼ਿਲ੍ਹੇ ਦਾ ਨਾਮ/ ਕੈਨੇਡਾ ’ਚ ਪੁਲਿਸ ਅਫਸਰ ਬਣੀ ਜਸਦੀਪ ਬਰਾੜ/ ਘਰ ਤੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ By admin - May 6, 2026 0 1 Facebook Twitter Pinterest WhatsApp ਮੋਗਾ ਦੇ ਪਿੰਡ ਮੱਲਕੇ ਦੀ ਰਹਿਣ ਵਾਲੀ ਜਸਦੀਪ ਕੌਰ ਬਰਾੜ ਨੇ ਕੈਨੇਡਾ ਪੁਲਿਸ ਵਿੱਚ ‘ਪੀਸ ਆਫੀਸਰ’ ਵਜੋਂ ਨਿਯੁਕਤੀ ਹਾਸਲ ਕਰਕੇ ਆਪਣੇ ਪਿੰਡ, ਇਲਾਕੇ ਅਤੇ ਪੂਰੇ ਪੰਜਾਬ ਦਾ ਨਾਮ ਵਿਦੇਸ਼ੀ ਧਰਤੀ ‘ਤੇ ਰੌਸ਼ਨ ਕੀਤਾ ਹੈ। ਜਸਦੀਪ ਕੌਰ ਦੀ ਇਸ ਵੱਡੀ ਕਾਮਯਾਬੀ ਨਾਲ ਪਰਿਵਾਰ ਸਮੇਤ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਰਿਸ਼ਤੇਦਾਰਾਂ, ਦੋਸਤਾਂ ਅਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜਸਦੀਪ ਦੀ ਇਹ ਸਫਲਤਾ ਉਸ ਦੀ ਅਣਥੱਕ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਧੀਆਂ ਵੀ ਵਿਦੇਸ਼ਾਂ ਵਿੱਚ ਉੱਚ ਅਹੁਦਿਆਂ ‘ਤੇ ਪਹੁੰਚ ਕੇ ਆਪਣੀ ਵੱਖਰੀ ਪਛਾਣ ਬਣਾਉਣ ਸਮਰੱਥ ਹਨ। ਜਸਦੀਪ ਕੌਰ ਬਰਾੜ ਦੀ ਇਸ ਉਪਲਬਧੀ ਨਾਲ ਖਾਸ ਕਰਕੇ ਇਲਾਕੇ ਦੀਆਂ ਨੌਜਵਾਨ ਧੀਆਂ ਨੂੰ ਵੱਡੀ ਪ੍ਰੇਰਨਾ ਮਿਲੀ ਹੈ। ਇਹ ਕਾਮਯਾਬੀ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੋਰ ਜ਼ੋਰ ਨਾਲ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੀ ਹੈ।