ਪੰਜਾਬ ਮੁੱਖ ਮੰਤਰੀ ਮਾਨ ਵੱਲੋਂ 4 ਦਿਨਾਂ ਸ਼ੁਕਰਾਨਾ ਯਾਤਰਾ ਸ਼ੁਰੂ/ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਤੀ ਸ਼ੁਰੂਆਤ/ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਾਂਝਾ ਕੀਤੀ ਜਾਣਕਾਰੀ By admin - May 6, 2026 0 2 Facebook Twitter Pinterest WhatsApp ਮੁੱਖ ਮੰਤਰੀ ਮਾਨ ਵੱਲੋਂ ਅੱਜ ਤੋਂ ਚਾਰ ਦਿਨਾਂ ਸ਼ੁਕਰਾਨਾ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ। ਚਾਰ ਦਿਨਾਂ ਦੌਰੇ ਦੌਰਾਨ ਉਹ ਸੂਬੇ ਭਰ ਦੇ ਸ਼ਰਧਾਲੂਆਂ ਨਾਲ ਮੁਲਾਕਾਤ ਕਰਨਗੇ। ਇਸੇ ਤਹਿਤ ਮੁੱਖ ਮੰਤਰੀ ਮਾਨ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ। ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼ੁਕਰਾਨਾ ਯਾਤਰਾ ਰੋਪੜ, ਬਲਾਚੌਰ, ਬੰਗਾ, ਫਗਵਾੜਾ ਤੋਂ ਹੋ ਕੇ ਲੰਘੇਗੀ। ਦੂਜੇ ਦਿਨ ਜਲੰਧਰ ਤੋਂ ਹੁੰਦੀ ਹੋਈ ਬਾਬਾ ਬਕਾਲਾ, ਅੰਮ੍ਰਿਤਸਰ, ਤਰਨ ਤਾਰਨ, ਜ਼ੀਰਾ, ਫਰੀਦਕੋਟ, ਕੋਟਕਪੂਰਾ ਪਹੁੰਚੇਗੀ। ਤੀਸਰੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ, ਬਰਨਾਲਾ, ਸੁਨਾਮ ਵਿਖੇ ਪਹੁੰਚੇਗੀ ਅਤੇ ਅਖੀਰਲੇ ਦਿਨ ਸੰਗਰੂਰ, ਸਮਾਣਾ ਅਤੇ ਪਟਿਆਲਾ ਤੋਂ ਹੁੰਦੀ ਹੋਈ ਇਹ ਯਾਤਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ।