ਪੰਜਾਬ ਅੰਮ੍ਰਿਤਸਰ ਪੁਲਿਸ ਦੀ ਆਪਣੇ ਹੀ ਐਸਐਚਓ ’ਤੇ ਕਾਰਵਾਈ/ ਅਗਵਾ ਮਾਮਲੇ ’ਚ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼/ ਅਦਾਲਤ ਨੇ ਇਕ ਦਿਨ ਦੇ ਰਿਮਾਂਡ ’ਤੇ ਭੇਜਿਆ By admin - May 6, 2026 0 2 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਆਪਣੇ ਹੀ ਐਸਐਚਓ ’ਤੇ ਇਕ ਸਖਸ਼ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੈ। ਪੁਲਿਸ ਨੇ ਗੋਇੰਦਵਾਲ ਵਿਖੇ ਤੈਨਾਤ ਮੌਜੂਦਾ ਐਸਐਚਓ ਪ੍ਰਭਜੀਤ ਸਿੰਘ ਨੂੰ ਉਸ ਦੇ ਸਾਥੀਆਂ ਰਣਬੀਰ ਸਿੰਘ, ਜਤਿੰਦਰ ਸਿੰਘ ਅਤੇ ਨਛੱਤਰ ਸਿੰਘ ਉਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਪ੍ਰਭਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਰਿਮਾਂਡ ਉਤੇ ਭੇਜ ਦਿੱਤਾ ਹੈ। ਪੁਲਿਸ ਨੇ ਇਹ ਕਾਰਵਾਈ ਗੁਰਪਾਲ ਸਿੰਘ ਵਾਸੀ ਪਿੰਡ ਚੀਤੇ ਕਲਾਂ ਦੇ ਬਿਆਨਾਂ ਉਤੇ ਕੀਤੀ ਹੈ। ਮੁਲਜਮਾਂ ਨੇ ਪੀੜਤ ਨੂੰ ਜ਼ਮੀਨ ਦੀ ਖਰੀਦੋ-ਫਰੋਖਤ ਮਾਮਲੇ ਵਿਚ ਅਗਵਾ ਕਰ ਕੇ ਕੁੱਟਮਾਰ ਕੀਤੀ ਸੀ। ਖਬਰਾਂ ਮੁਤਾਬਕ ਮੁਲਜ਼ਮਾਂ ਨੇ ਪੀੜਤ ਗੁਰਪਾਲ ਸਿੰਘ ਨੂੰ ਅੰਮ੍ਰਿਤਸਰ ਅਦਾਲਤਾਂ ਦੇ ਬਾਹਰੋਂ ਇਨੋਵਾ ਕਾਰ ਵਿੱਚ ਅਗਵਾ ਕੀਤਾ ਸੀ। ਗੁਰਪਾਲ ਸਿੰਘ ਦੇ ਦੱਸਣ ਮੁਤਾਬਕ ਅਗਵਾ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਵੱਲੋਂ ਉਸ ਨੂੰ ਨੰਗਾ ਕਰ ਕੇ ਕੁੱਟਮਾਰ ਕੀਤੀ ਗਈ ਅਤੇ ਰੱਜ ਕੇ ਜਲੀਲ ਕੀਤਾ ਗਿਆ। ਗੁਰਪਾਲ ਸਿੰਘ ਨੇ ਕਿਹਾ ਕਿ ਗੋਲਡਨ ਗੇਟ ਤੇ ਜਾ ਕੇ ਪ੍ਰਭਜੀਤ ਸਿੰਘ ਦੂਸਰੀ ਗੱਡੀ ਵਿੱਚ ਬੈਠ ਕੇ ਗੋਇੰਦਵਾਲ ਸਾਹਿਬ ਚਲਾ ਗਿਆ ਜਦਕਿ ਉਕਤ ਤਿੰਨੇ ਵਿਅਕਤੀਆ ਪੀੜਤ ਨੂੰ ਨਾਗੋਕੇ ਪਿੰਡ ਮੱਕਈ ਦੇ ਖੇਤਾਂ ਵਿੱਚ ਲਿਜਾ ਕੇ ਕੁੱਟਮਾਰ ਕੀਤੀ। ਗੁਰਪਾਲ ਸਿੰਘ ਨੇ ਕਿਹਾ ਕਿ ਗੋਇੰਦਵਾਲ ਥਾਣੇ ਬਾਅਦ ਵਿੱਚ ਉਸ ਨੂੰ ਲਿਜਾ ਕੇ ਉੱਥੇ ਮੁਨਸ਼ੀ ਦੇ ਦਫਤਰ ਵਿੱਚ ਕੁੱਟਮਾਰ ਕਰਕੇ ਜ਼ਬਰਦਸਤੀ ਕੋਰੇ ਕਾਗਜ ਤੇ ਹਸਤਖਤ ਕਰਵਾਏ ਗਏ। ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਸਾਢੇ ਪੰਜ ਕਿਲੇ ਜ਼ਮੀਨ ਦਾ ਸੌਦਾ ਪ੍ਰਤੀ ਕਿੱਲਾ 2 ਕਰੋੜ ਰੁਪਏ ਤਜਿੰਦਰ ਸਿੰਘ ਵਾਸੀ ਕਾਜ਼ੀਕੋਟ ਅਤੇ ਉਸ ਦੇ ਭਾਈਵਾਲ ਨਛੱਤਰ ਸਿੰਘ ਨਾਲ ਹੋਇਆ ਸੀ ਜਿਸ ਦਾ ਮੈਨੂੰ ਤਜਿੰਦਰ ਸਿੰਘ ਨੇ 30 ਲੱਖ ਰੁਪਏ ਸਾਈ ਬਿਨਾਂ ਲਿਖਤ ਮੇਰੇ ਅਕਾਊਂਟ ਵਿੱਚ ਪਾਏ ਸਨ। ਗੁਰਪਾਲ ਸਿੰਘ ਮੁਤਾਬਕ ਬਾਅਦ ਵਿੱਚ ਜਦ ਇਹਨਾਂ ਕੋਲੋਂ ਪੈਸਿਆਂ ਦਾ ਇੰਤਜ਼ਾਮ ਨਹੀਂ ਹੋਇਆ ਤਾਂ ਇਹ ਮੇਰੇ ਕੋਲੋਂ 30 ਲੱਖ ਰੁਪਏ ਪੇਸ਼ਗੀ ਵਾਪਸ ਮੰਗ ਰਹੇ ਸਨ ਜੋ ਕਿ ਮੈਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਨੇ ਐਸਐਚਓ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।