ਜਲੰਧਰ ਦੇ ਬੀਐਸਐਫ ਚੌਂਕ ਨੇੜੇ ਧਮਾਕੇ ਕਾਰਨ ਦਹਿਸ਼ਤ/ ਚੌਂਕ ’ਚ ਖੜ੍ਹੀ ਐਕਟਿਵਾ ’ਚ ਹੋਇਆ ਜ਼ਬਰਦਸਤ ਧਮਾਕਾ/ ਪੁਲਿਸ ਨੇ ਫੋਰੈਸਿਕ ਟੀਮਾਂ ਦੀ ਮਦਦ ਨਾਲ ਜਾਂਚ ਆਰੰਭੀ

0
1

ਜਲੰਧਰ ਦੇ ਬੀਐਸਐਫ ਚੌਂਕ ਨੇੜੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ ਐਕਟਿਵਾ ਸਕੂਟਰ ਅੰਦਰ ਅਚਾਨਕ ਵੱਡਾ ਧਮਾਕਾ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਧਮਾਕੇ ਬਾਅਦ ਐਕਟਿਵਾ ਦੇ ਚਿੱਥੜੇ ਉਡਦੇ ਦਿਖਾਈ ਦੇ ਰਹੇ ਨੇ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਦੱਸਣ ਮੁਤਾਬਕ ਇਹ ਐਕਟਿਵਾ ਇਕ ਨੌਜਵਾਨ ਵੱਲੋਂ ਖੜੀ ਕੀਤੀ ਗਈ ਸੀ, ਜਿਸ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਫੋਰੈਸਿਕ ਟੀਮਾਂ ਦੀ ਵੀ ਮਦਦ ਲਈ ਜਾ ਰਹੀ ਹੈ।

LEAVE A REPLY

Please enter your comment!
Please enter your name here