ਨੀਲ ਗਰਗ ਨੇ ਬਿਜਲੀ ਕੱਟ ਨੂੰ ਲੈ ਕੇ ਘੇਰੇ ਵਿਰੋਧੀ/ ਬਿਜਲੀ ਕੱਟ ਨੂੰ ਲੈ ਕੇ ਪੈ ਰਹੇ ਰੌਲੇ ’ਤੇ ਚੁੱਕੇ ਸਵਾਲ/ ਸੁਨੀਲ ਜਾਖੜ ਦਾ ਨਾਮ ਲੈ ਕੇ ਸਾਧਿਆ ਨਿਸ਼ਾਨਾ

0
3

 

ਆਮ ਆਦਮੀ ਪਾਰਟੀ ਨੇ ਦੋ ਘੰਟਿਆਂ ਦੇ ਬਿਜਲੀ ਕੱਟ ਨੂੰ ਲੈ ਕੇ ਹੋ ਰਹੇ ਸਿਆਸੀ ਹਮਲਿਆਂ ਦਾ ਮੋੜਵਾਂ ਜਵਾਬ ਦਿੱਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਬੁਲਾਰਾ ਨੀਲ ਗਰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਦੋ ਘੰਟਿਆਂ ਦੇ ਬਿਜਲੀ ਕੱਟ ਨੂੰ ਲੈ ਕੇ ਹੋ-ਹੱਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਆਪਣੀਆਂ ਸਰਕਾਰਾਂ ਸਮੇਂ ਲੱਗਦੇ ਲੰਬੇ ਬਿਜਲੀ ਕੱਟਾਂ ਨੂੰ ਯਾਦ ਕਰ ਲੈਣਾ ਚਾਹੀਦਾ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨਾਲ ਜਾਖੜ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਬਿਨਾਂ ਵਜ੍ਹਾਂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਕੁੱਝ ਵੀ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰ ਲੈਣਾ ਚਾਹੀਦਾ ਹੈ।

LEAVE A REPLY

Please enter your comment!
Please enter your name here