ਪੰਜਾਬ ਬਿਕਰਮ ਮਜੀਠੀਆ ਦਾ ਪੰਜਾਬ ਸਰਕਾਰ ਵੱਲ ਨਿਸ਼ਾਨਾ/ ਸਰਕਾਰੀ ਖਜਾਨੇ ਨੂੰ ਲੁੱਟਣ ਦੇ ਲਾਏ ਇਲਜ਼ਾਮ/ ਸੂਰਤ ਪੁਲਿਸ ਦੀ ਕਾਰਵਾਈ ਦੇ ਹਵਾਲੇ ਨਾਲ ਚੁੱਕੇ ਸਵਾਲ By admin - April 21, 2026 0 10 Facebook Twitter Pinterest WhatsApp ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉਤੇ ਸਰਕਾਰੀ ਖਜਾਨੇ ਦੀ ਲੁੱਟ ਦੇ ਇਲਜਾਮ ਲਾਏ ਨੇ। ਸੂਰਤ ਪੁਲਿਸ ਦੀ ਹਵਾਲਾ ਟਰਾਂਜੈਕਸ਼ਨ ਮਾਮਲੇ ਵਿਚ ਕੀਤੀ ਕਾਰਵਾਈ ਦਾ ਹਵਾਲਾ ਦਿੰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸੂਰਤ ਪੁਲਿਸ ਨੇ ਆਪ ਆਗੂ ਆਕਾਸ਼ ਮਿਸ਼ਰਾ, ਅਜੈ ਤਿਵਾੜੀ ਤੇ ਹਿਮਾਂਸ਼ੂੰ ਅਹੂਜਾ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਸ਼ ਮਿਸ਼ਰਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਨਜਦੀਕੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਪੈਸਾ ਪੰਜਾਬ ਵਿਚੋਂ ਲੁੱਟਿਆ ਗਿਆ ਸੀ। ਬਿਕਰਮ ਮਜੀਠੀਆਂ ਨੇ ਹਿਮਾਂਸ਼ੂੰ ਅਹੂਜਾ ਦੀਆਂ ਆਪ ਆਗੂਆਂ ਨਾਲ ਫੋਟੋਆ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰੋੜਾਂ ਰੁਪਏ ਲੈ ਕੇ ਰਾਜ ਸੀਟਾਂ ਵੇਚੀਆਂ ਸਨ ਅਤੇ ਹੁਣ ਇਹੀ ਲੋਕ ਪੰਜਾਬ ਅੰਦਰ ਨਾਜਾਇਜ ਮਾਇਨੰਗ ਕਰ ਕੇ ਸਰਕਾਰੀ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਉਤੇ ਸਰਕਾਰ ਨੂੰ ਲਗਾਤਾਰ ਘੇਰਦੇ ਰਹਿਣਗੇ।