ਪੰਜਾਬ ਫਰੀਦਕੋਟ ਦੇ ਡੀਸੀ ਨੂੰ ਮਿਲੇ ਅਕਾਲੀ ਆਗੂ ਬੰਟੀ ਰੋਮਾਣਾ/ ਵੋਟਰ ਸੂਚੀਆਂ ਦੀ ਸੁਧਾਈ ਵੇਲੇ ਧਾਂਦਲੀ ਦੀ ਸ਼ਿਕਾਇਤ/ ਡਿਪਟੀ ਕਮਿਸ਼ਨਰ ਤੋਂ ਘਟਨਾ ਦੀ ਜਾਂਚ ਦੀ ਕੀਤੀ ਮੰਗ By admin - April 21, 2026 0 1 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰੋਮਾਣਾ ਨੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਨਗਰ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਸੁਧਾਈ ਵਿਚ ਧਾਂਦਲੀ ਦੇ ਇਲਜ਼ਾਮ ਲਾਏ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੰਟੀ ਰੋਮਾਨਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਵਿਚ ਹੋਈ ਸੁਧਾਈ ਵਿਚ ਵੱਡੀਆਂ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਫਰੀਦਕੋਟ ਸ਼ਹਿਰ ਦੀ ਆਬਾਦੀ 61 ਹਜ਼ਾਰ ਹੈ ਜਦਕਿ ਵੋਟਰਾਂ ਦੀ ਗਿਣਤੀ 70 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਵੱਡੀ ਧਾਂਦਲੀ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਮਾਮਲੇ ਵਿਚ ਬਾਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਬੰਟੀ ਰੋਮਾਣਾ ਨੇ ਅੱਗੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂ ਇੰਨਾ ਡਰੇ ਹੋਏ ਨੇ ਉਹਨਾਂ ਵਲੋਂ ਪਹਿਲਾਂ ਆਪਣੀ ਮਰਜੀ ਮੁਤਾਬਿਕ ਵਾਰਡਾਂ ਦੀ ਭੰਨਤੋੜ ਕੀਤੀ ਗਈ ਅਤੇ ਹੁਣ ਆਪਣੇ ਬਣਾਏ ਗਏ ਵਾਰਡਾਂ ਵਿਚ ਵੀ ਵੋਟਾਂ ਇਧਰੋਂ ਉਧਰ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਵੋਟਰ ਸੂਚੀਆਂ ਵਿਚ ਡੀਲਿਮਿਟੇਸ਼ਨ ਕਾਨੂੰਨ ਦੇ ਉਲਟ ਜਾ ਕੇ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਡੀਲਿਮਿਟੇਸ਼ਨ ਮੁਤਾਬਿਕ ਕਿਸੇ ਵੀ ਵਾਰਡ ਵਿਚ ਵੋਟਰਾਂ ਦੀ ਗਿਣਤੀ ਵਿਚ ਫਰਕ ਆਪਸ ਵਿਚ ਸਿਰਫ 10 ਪ੍ਰਤੀਸ਼ਤ ਤੱਕ ਹੀ ਹੋ ਸਕਦਾ, ਪਰ ਇਥੇ ਕਿਸੇ ਵਾਰਡ ਵਿਚ 1500 ਵੋਟ ਹੈ ਅਤੇ ਕਿਸੇ ਵਾਰਡ ਵਿਚ 5000 ਵੋਟਾਂ ਹਨ। ਉਹਨਾਂ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸ਼ਨ ਨੇ ਇਸ ਨੂੰ ਦਰੁਸਤ ਨਾ ਕੀਤਾ ਤਾਂ ਅਜਿਹਾ ਕਰਨ ਵਾਲੇ ਅਧਿਕਾਰੀ ਹਾਈ ਕੋਰਟ ਵਿਚ ਜਾਣ ਲਈ ਤਿਆਰ ਰਹਿਣ। ਇਸ ਪੂਰੇ ਮਾਮਲੇ ਬਾਰੇ ਐਸਡੀਐਮ ਫਰੀਦਕੋਟ ਨੇ ਕਿਹਾ ਕਿ ਜਿਨ੍ਹਾਂ ਨੂੰ ਵੀ ਵੋਟਰ ਸੂਚੀਆਂ ਸਬੰਧੀ ਇਤਰਾਜ ਹਨ ਉਹ ਆਪਣੇ ਇਤਰਾਜ ਦਰਜ ਕਰਵਾਉਣ ਅਸੀਂ ਇਹਨਾਂ ਦੀ ਜਾਂਚ ਕਰਵਾਂਵਾਂਗੇ ਅਤੇ ਜੇਕਰ ਇਤਰਾਜ ਸਹੀ ਸਾਬਤ ਹੋਏ ਤਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।