ਵਿਧਾਇਕ ਪ੍ਰਗਟ ਸਿੰਘ ਦਾ ਪੰਜਾਬ ਸਰਕਾਰ ’ਤੇ ਹਮਲਾ/ ਅਫਸਰਸ਼ਾਹੀ ਦੇ ਭ੍ਰਿਸ਼ਟਾਚਾਰ ਨੂੰ ਅਣਗੌਲਣ ਦੇ ਇਲਜ਼ਾਮ/ ਦਾਗੀ ਤਹਿਸੀਲਦਾਰਾਂ ਨੂੰ ਪਰਮੋਟ ਕਰਨ ’ਤੇ ਚੁੱਕੇ ਸਵਾਲ

0
2

ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਅਫਸਰਸ਼ਾਹੀ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਦਾਗੀ ਤਹਿਸੀਲਦਾਰਾਂ ਨੂੰ ਪਰਮੋਟ ਕਰਨ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਲੋਕਪਾਲ ਬਣਾਉਣ ਦੇ ਨਾਮ ਉਤੇ ਬਣੀ ਪਾਰਟੀ ਦੀ ਸਰਕਾਰ ਨੇ ਸਾਰੇ ਕਾਇਦੇ ਕਾਨੂੰਨ ਛਿੱਟੇ ਟੰਗ ਕੇ ਕੁੱਝ ਦਾਗੀ ਤਹਿਸੀਲਦਾਰਾਂ ਨੂੰ ਪਰਮੋਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਮਾਣੋਂ ਦੇ ਤਹਿਸੀਲਦਾਰ ਰਮਨਦੀਪ ਕੌਰ ਨੂੰ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੁਅੱਤਲ ਕੀਤਾ ਸੀ ਅਤੇ ਹੁਣ ਇਨ੍ਹਾਂ ਨੂੰ ਮੁਅੱਤਲੀ ਦੌਰਾਨ ਪ੍ਰਮੋਸ਼ਨ ਦੇ ਦਿੱਤੀ ਹੈ। ਇਸੇ ਤਰ੍ਹਾਂ ਚਾਰ ਹੋਰ ਅਧਿਕਾਰੀਆਂ ਨੂੰ ਵੀ ਪਰਮੋਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਦੀ ਗੱਲ ਕਰਨ ਵਾਲੇ ਲੋਕ ਅੱਜ ਮਾੜੇ ਤੇ ਕੁਰੱਪਟ ਲੋਕਾਂ ਨੂੰ ਪਰਮੋਟ ਕਰਨ ਲੱਗੇ ਹੋਏ ਹਨ ਜੋ ਅਤੀ ਮੰਦਭਾਗਾਂ ਹੈ।

LEAVE A REPLY

Please enter your comment!
Please enter your name here