ਪੰਜਾਬ ਵਿਧਾਇਕ ਪ੍ਰਗਟ ਸਿੰਘ ਦਾ ਪੰਜਾਬ ਸਰਕਾਰ ’ਤੇ ਹਮਲਾ/ ਅਫਸਰਸ਼ਾਹੀ ਦੇ ਭ੍ਰਿਸ਼ਟਾਚਾਰ ਨੂੰ ਅਣਗੌਲਣ ਦੇ ਇਲਜ਼ਾਮ/ ਦਾਗੀ ਤਹਿਸੀਲਦਾਰਾਂ ਨੂੰ ਪਰਮੋਟ ਕਰਨ ’ਤੇ ਚੁੱਕੇ ਸਵਾਲ By admin - April 19, 2026 0 1 Facebook Twitter Pinterest WhatsApp ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਅਫਸਰਸ਼ਾਹੀ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਦਾਗੀ ਤਹਿਸੀਲਦਾਰਾਂ ਨੂੰ ਪਰਮੋਟ ਕਰਨ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਲੋਕਪਾਲ ਬਣਾਉਣ ਦੇ ਨਾਮ ਉਤੇ ਬਣੀ ਪਾਰਟੀ ਦੀ ਸਰਕਾਰ ਨੇ ਸਾਰੇ ਕਾਇਦੇ ਕਾਨੂੰਨ ਛਿੱਟੇ ਟੰਗ ਕੇ ਕੁੱਝ ਦਾਗੀ ਤਹਿਸੀਲਦਾਰਾਂ ਨੂੰ ਪਰਮੋਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਮਾਣੋਂ ਦੇ ਤਹਿਸੀਲਦਾਰ ਰਮਨਦੀਪ ਕੌਰ ਨੂੰ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੁਅੱਤਲ ਕੀਤਾ ਸੀ ਅਤੇ ਹੁਣ ਇਨ੍ਹਾਂ ਨੂੰ ਮੁਅੱਤਲੀ ਦੌਰਾਨ ਪ੍ਰਮੋਸ਼ਨ ਦੇ ਦਿੱਤੀ ਹੈ। ਇਸੇ ਤਰ੍ਹਾਂ ਚਾਰ ਹੋਰ ਅਧਿਕਾਰੀਆਂ ਨੂੰ ਵੀ ਪਰਮੋਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਦੀ ਗੱਲ ਕਰਨ ਵਾਲੇ ਲੋਕ ਅੱਜ ਮਾੜੇ ਤੇ ਕੁਰੱਪਟ ਲੋਕਾਂ ਨੂੰ ਪਰਮੋਟ ਕਰਨ ਲੱਗੇ ਹੋਏ ਹਨ ਜੋ ਅਤੀ ਮੰਦਭਾਗਾਂ ਹੈ।