ਨਾਭਾ ’ਚ ਸੀਵਰੇਜ ਦੇ ਪਾਣੀ ਦਾ ਛੇਤੀ ਹੋਵੇਗਾ ਪੱਕਾ ਹੱਲ/ ਵਿਧਾਇਕ ਦੇਵ ਮਾਨ ਨੇ ਕੀਤਾ ਐਲਾਨ/ ਕਿਸੇ ਵੀ ਡਰੇਨ ’ਚ ਨਹੀਂ ਪਾਇਆ ਜਾਵੇਗਾ ਗੰਦਾ ਪਾਣੀ

0
5

 

ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਲਗਾਤਾਰ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਲੈ ਕੇ ਉਦਘਾਟਨ ਕਰ ਰਹੇ ਹਨ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਗੰਦਾ ਪਾਣੀ ਸਿੱਧਾ ਡਰੇਨਾਂ ਵਿੱਚ ਨਹੀਂ ਪਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਟਰੀਟਮੈਂਟ ਪਲਾਂਟ ਬਣਾਏ ਗਏ ਹਨ। ਉਸ ਵਿੱਚ ਪਾਣੀ ਹੋ ਕੇ ਸਾਫ ਹੋ ਕੇ ਫਿਰ ਖੇਤਾਂ ਵੱਲ ਛੱਡਿਆ ਜਾਵੇਗਾ। ਉਹਨਾਂ ਕਿਹਾ ਕਿ ਨਾਭੇ ਵਿੱਚ ਕਰੋੜਾਂ ਰੁਪਏ ਦੀ ਲਾਲਗਤ ਨਾਲ ਟਰੀਟਮੈਂਟ ਬਣ ਕੇ ਤਿਆਰ ਹੋ ਗਏ ਹਨ ਅਤੇ ਭਾਦਸੋਂ ਵਿੱਚ ਵੀ ਇਹ ਟਰੀਟਮੈਂਟ ਬਣ ਕੇ ਤਿਆਰ ਹੋ ਗਿਆ ਹੈ।
ਨਾਭਾ ਸ਼ਹਿਰ ਵਿੱਚ ਅੰਡਰਗਰਾਉਡ ਸੀਵਰੇਜ ਦੇ ਲਈ ਕਰੋੜਾਂ ਰੁਪਏ ਦੇ ਟੈਂਡਰ ਲੱਗ ਗਿਆ ਹੈ ਅਤੇ ਉਸਦੇ ਪੈਸੇ ਦੀ ਪਹਿਲੀ ਕਿਸ਼ਤ ਆ ਗਈ ਹੈ ਜਿਸਦੇ ਉੱਪਰ 64/65 ਕਰੋੜ ਰੁਪਏ ਦੀ ਲਾਗਤ ਆਏਗੀ। ਅਸੀਂ ਸਾਰੇ ਨਾਭੇ ਦੀਆਂ ਗਲੀਆਂ ਨਾਲੀਆਂ ਨੂੰ ਕਵਰ ਕਰ ਦੇਵਾਂਗੇ। ਕਿਉਂਕਿ ਜੋ ਲਗਾਤਾਰ ਕੈਂਸਰ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਉਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਤੇ ਨਾਭਾ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਅਤੇ ਗੌਰਵ ਜੈਨ ਪ੍ਰਧਾਨ ਨੇ ਕਿਹਾ ਕਿ ਜੋ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਸ਼ਹਿਰ ਦੀ ਨੁਹਾਰ ਬਦਲਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉਹ ਸ਼ਲਾਗਾ ਯੋਗ ਕਦਮ ਹੈ।
ਇਸ ਮੌਕੇ ਮੀਡੀਆ ਵੱਲੋਂ ਕਾਂਗਰਸ ਦੇ ਕਾਟੋ ਕਲੇਸ਼ ਬਾਰੇ ਪੁੱਛੇ ਜਾਣ ਤੇ  ਵਿਧਾਇਕ ਦੇਵ ਮਾਨ ਨੇ  ਕਿਹਾ ਕਿ ਕਾਂਗਰਸ ਨੂੰ ਸਾਰੀਆਂ ਹੀ ਜਾਤਾਂ ਅਤੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਆਪ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਵਿਧਾਇਕ ਦੇਵਮਾਨ ਨੇ ਕਿਹਾ ਕਿ ਜੋ ਸਟੇਜਾਂ ਤੋਂ ਰਾਜਾ ਵੜਿੰਗ ਬੁਖਲਾਹਟ ਵਿੱਚ ਆ ਕੇ ਗਲਤ ਬਿਆਨਬਾਜ਼ੀ ਕਰ ਰਹੇ ਹਨ ਉਹ ਆਪ ਸਰਕਾਰ ਦੇ ਕੀਤੇ ਕੰਮ ਉਹਨਾਂ ਨੂੰ ਹਜ਼ਮ ਨਹੀਂ ਹੋ ਰਹੇ।

LEAVE A REPLY

Please enter your comment!
Please enter your name here