ਤਰਨ ਤਾਰਨ ਦੇ ਪਿੰਡ ਭੱਗੂਪੁਰ ਵਿਖੇ ਲੈਂਟਰ ਡਿੱਗਿਆ/ ਛੱਤ ਹੇਠਾਂ ਆਏ ਤਿੰਨ ਮਜਦੂਰ, ਜਾਨੀ ਨੁਕਸਾਨ ਤੋਂ ਬਚਾਅ

0
8

 

ਤਰਨ ਤਾਰਨ ਦੇ ਹਲਕਾ ਪੱਟੀ ਦੇ ਪਿੰਡ ਭੱਗੂਪੁਰ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਇਕ ਘਰ ਉਤੇ ਪਾਇਆ ਜਾ ਰਿਹਾ ਲੈਂਟਰ ਅਚਾਨਕ ਡਿੱਗ ਪਿਆ। ਇਸ ਹਾਦਸੇ ਵਿਚ ਤਿੰਨ ਮਜਦੂਰ ਛੱਤ ਹੇਠਾਂ ਦੱਬ ਗਏ। ਗਨੀਮਤ ਇਹ ਰਹੀ ਕਿ ਥੱਲੇ ਦੱਬੇ ਮਜਦੂਰਾਂ ਦੇ ਜ਼ਿਆਦਾ ਸੱਟ ਨਹੀਂ ਲੱਗੀ। ਇਹ ਹਾਦਸਾ ਅਚਾਨਕ ਧੱਲਿਓ ਗਾਡਰ ਖਿਸਕਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਨਾਮ ਦੇ ਸਖਸ਼ ਦੇ ਬਰਸਾਤਾਂ ਦੌਰਾਨ ਲੈਂਟਰ ਡਿੱਗ ਗਿਆ ਸੀ ਜਿਸ ਨੂੰ ਮੁੜ ਪਾਇਆ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ। ਪੀੜਤ ਪਰਿਵਾਰ ਨੇ ਮਦਦ ਲਈ ਗੁਹਾਰ ਲਾਈ ਐ।
ਜਾਣਕਾਰੀ ਅਨੁਸਾਰ ਪਿੰਡ ਭੱਗੂਪੁਰ ਦੇ ਰਹਿਣ ਵਾਲੇ ਦਿਲਬਾਗ ਸਿੰਘ ਆਪਣੇ ਘਰ ਵਿੱਚ ਲੈਂਟਰ ਪਵਾ ਰਿਹਾ ਸੀ ਤਾਂ ਇਸ ਦੌਰਾਨ ਲੈਂਟਰ ਪਾਉਂਦੇ ਸਮੇਂ ਥੱਲਿਓਂ ਗਾਡਰ ਖਿਸਕ ਗਿਆ ਜਿਸ ਕਾਰਨ ਸਾਰਾ ਹੀ ਲੈਂਟਰ ਡਿੱਗ ਪਿਆ ਅਤੇ ਇਸ ਦੇ ਥੱਲੇ ਤਿੰਨ ਕੰਮ ਕਰਨ ਵਾਲੇ ਮਜ਼ਦੂਰ ਆ ਗਏ ਜਿਨਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਬੜੀ ਹੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਹਸਪਤਾਲ ਭੇਜਿਆ ਗਿਆ ਹੈ।
ਦੱਸ ਦਈਏ ਕੀ ਦਿਲਬਾਗ ਸਿੰਘ ਦਾ ਪਿਛਲੀਆਂ ਬਾਰਿਸ਼ਾਂ ਦੇ ਵਿੱਚ ਘਰ ਦੀ ਛੱਤ ਡਿੱਗ ਪਈ ਸੀ ਜਿਸ ਤੋਂ ਬਾਅਦ ਉਸ ਨੇ ਲੋਕਾਂ ਦਾ ਤਰਲਾ ਮਿਹਨਤ ਕਰ ਕੇ ਅਤੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਇਹ ਮਕਾਨ ਦੁਬਾਰ ਤੋਂ ਬਣਾ ਰਿਹਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਹੁਣ ਛੱਤ ਪਾਉਂਦੇ ਸਮੇਂ ਇਸ ਦਾ ਲੈਂਟਰ ਡਿੱਗ ਪਿਆ। ਫਿਲਹਾਲ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ।

LEAVE A REPLY

Please enter your comment!
Please enter your name here