ਲੁਧਿਆਣਾ ਪੁਲਿਸ ਦਾ ਨਵੇਂ ਸਾਲ ਮੌਕੇ ਸੁਨੇਹਾ/ ਲੋਕਾਂ ਨੂੰ ਮੋਬਾਈਲ ਸੁਨੇਹਿਆਂ ਬਾਰੇ ਕੀਤਾ ਜਾਗਰੂਕ/ ਕਾਹਲੀ ’ਚ ਕਲਿੱਕ ਨਾ ਕਰਨ ਦੀ ਨਸੀਹਤ

0
10

ਲੁਧਿਆਣਾ ਪੁਲਿਸ ਨੇ ਲੋਕਾਂ ਨੂੰ ਨਵੇਂ ਸਾਲ ਮੌਕੇ ਆਉਣ ਵਾਲੇ ਸੁਨੇਹਿਆਂ ਨੂੰ ਲੈ ਕੇ ਖਬਰਦਾਰ ਕੀਤਾ ਐ। ਪੁਲਿਸ ਨੇ ਲੋਕਾਂ ਨੂੰ ਆਉਣ ਵਾਲੇ ਸੁਨੇਹਿਆਂ ਨੂੰ ਕਾਹਲੀ ਵਿਚ ਕਲਿੱਕ ਨਾ ਕਰਨ ਦੀ ਨਸੀਹਤ ਦਿੱਤੀ ਐ। ਪੰਜਾਬ ਪੁਲਿਸ ਦੇ ਜਵਾਨ ਜਾਗਰੂਕ ਕਰਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿਚ ਪੁਲਿਸ ਮੁਲਾਜਮ ਲੋਕਾਂ ਨੂੰ ਅਣਜਾਨ ਨੰਬਰਾਂ ਤੋਂ ਆਉਣ ਵਾਲੇ ਸੁਨੇਹਿਆਂ ਨੂੰ ਜਲਦੀ ਵਿਚ ਕਲਿੱਕ ਨਾ ਕਰਨ ਦੀ ਅਪੀਲ ਕੀਤੀ ਐ। ਪੁਲਿਸ ਮੁਲਾਜਮ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜਾਣਕਾਰੀ ਲੀਕ ਹੋਣ ਜਾਂ ਫੋਨ ਹੈਕ ਹੋਣ ਦਾ ਖਤਰਾ ਵੱਧ ਸਕਦਾ ਐ, ਇਸ ਲਈ ਲੋਕਾਂ ਨੂੰ ਸੁਨੇਹਿਆਂ ਤੇ ਕਾਹਲੀ ਨਾਲ ਕਲਿੱਕ ਕਰਨ ਤੋਂ ਬਚਣਾ ਚਾਹੀਦਾ ਐ।

LEAVE A REPLY

Please enter your comment!
Please enter your name here