ਪੰਜਾਬ ਗੁਰਦਾਸਪੁਰ ਪੁਲਿਸ ਦੇ ਮੁਲਾਜ਼ਮ ਦਾ ਅਨੂਠਾ ਉਪਰਾਲਾ/ ਨਹਿਰ ਦੇ ਕੰਢਿਆਂ ਤੋਂ ਲਿਫਾਫਿਆਂ ਦੀ ਕੀਤੀ ਸਫਾਈ/ ਜੀਵ-ਜੰਤੂਆਂ ਦੀ ਸੁਰੱਖਿਆ ਲਈ ਚੁੱਕਿਆ ਕਦਮ By admin - January 1, 2026 0 10 Facebook Twitter Pinterest WhatsApp ਗੁਰਦਾਸਪੁਰ ’ਚ ਸੜਕ ਸੁਰੱਖਿਆ ਫੋਰਸ ਵਿਚ ਤੈਨਾਤ ਪੁਲਿਸ ਮੁਲਾਜਮ ਨੇ ਨਹਿਰਾਂ ਦੇ ਕੰਢਿਆਂ ਉਤੋਂ ਲਿਫਾਫੇ ਚੁੱਕਣ ਦੀ ਮੁਹਿੰਮ ਵਿੱਢੀ ਗਈ ਐ। ਇਹ ਲਿਫਾਫੇ ਨਹਿਰਾਂ ਵਿਚ ਅੰਧ-ਵਿਸ਼ਵਾਸ਼ ਦੇ ਨਾਮ ਤੇ ਸਮੱਗਰੀ ਸੁੱਟਣ ਵਾਲਿਆਂ ਵੱਲੋਂ ਕੰਢਿਆਂ ਉਤੇ ਵੀ ਛੱਡ ਦਿੱਤੇ ਜਾਂਦੇ ਹਨ, ਜੋ ਪਾਣੀ ਵਿਚ ਰਹਿੰਦੇ ਜੀਵ-ਜੰਤੂਆਂ ਲਈ ਨੁਕਸਾਨਦੇਹ ਹੁੰਦੇ ਹਨ। ਸਤਨਾਮ ਸਿੰਘ ਨਾਮ ਦੇ ਇਸ ਮੁਲਾਜਮ ਵੱਲੋਂ ਅਪਰ ਬਾਰੀ ਦੁਆਬ ਨਹਿਰ ਤਿੱਬੜੀ ਕੈਂਟ ਤੇ ਕੰਢਿਆਂ ਤੋਂ ਲਿਫਾਫੇ ਇਕੱਠੇ ਕਰਨ ਦਾ ਕਾਰਜ ਆਰੰਭਿਆ ਗਿਆ ਐ। ਸਤਨਾਮ ਸਿੰਘ ਨੇ ਨਹਿਰਾਂ ਵਿਚ ਸਮੱਗਰੀ ਸੁੱਟਣ ਵਾਲਿਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਐ। ਪੁਲਿਸ ਮੁਲਾਜਮ ਦੇ ਇਸ ਉਪਰਾਲੇ ਦੀ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਹੋ ਰਹੀ ਐ। ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਲੋਕ ਨਹਿਰਾਂ ਵਿੱਚ ਪੂਜਾ ਦਾ ਸਮਾਨ ਪ੍ਰਵਾਹਿਤ ਕਰਨ ਆਉਂਦੇ ਹਨ ਪਰ ਲਿਫਾਫੇ ਤੇ ਹੋਰ ਗੰਦਗੀ ਨਹਿਰਾਂ ਕੰਢੇ ਹੀ ਸੁੱਟ ਦਿੰਦੇ ਹਨ। ਭਾਵੇਂ ਨਹਿਰ ਕਿਨਾਰੇ ਅਜਿਹੇ ਨਾ ਕਰਨ ਸਬੰਧੀ ਬੋਰਡ ਵੀ ਲਗਾਏ ਗਏ ਹਨ ਪਰ ਲੋਕ ਬਾਜ਼ ਨਹੀਂ ਆਉਂਦੇ। ਨਹਿਰ ਦੇ ਕੰਢੇ ਉਤੇ ਸੁੱਟੇ ਗਏ ਲਿਫਾਫੇ ਹਵਾ ਨਾਲ ਉੱਡ ਕੇ ਨਹਿਰ ਵਿੱਚ ਚਲੇ ਜਾਂਦੇ ਹਨ ਜੋ ਪਾਣੀ ਵਿਚ ਰਹਿੰਦੀ ਜੀਵ-ਜੰਤੂਆਂ ਲਈ ਨੁਕਸਾਨਦੇਹ ਹੁੰਦੇ ਹਨ। ਸਤਨਾਮ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਹਿਰਾਂ ਦੀ ਸਫਾਈ ਬਣਾਏ ਰੱਖੋ ਤਾਂ ਜੋ ਨਹਿਰਾਂ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਨੂੰ ਵੀ ਜ਼ਿੰਦਗੀ ਦਾ ਖਤਰਾ ਪੈਦਾ ਨਾ ਹੋਵੇ।