ਪੰਜਾਬ ਜਲੰਧਰ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਹੰਗਾਮਾ/ ਕਿੰਨਰ ਨੇ ਸਟਾਫ ’ਤੇ ਲਾਏ ਮਨਮਾਨੀ ਦੇ ਇਲਜ਼ਾਮ By admin - January 1, 2026 0 9 Facebook Twitter Pinterest WhatsApp ਜਲੰਧਰ ਦੇ ਆਰਟੀਓ ਡਰਾਈਵਿੰਗ ਟੈਸਟ ਟਰੈਕ ‘ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਟਰਾਂਸਜੈਂਡਰ ਵਿਅਕਤੀ ਨੇ ਉੱਥੇ ਮੌਜੂਦ ਸਟਾਫ ‘ਤੇ ਮੰਨਮਾਨੇ ਢੰਗ ਨਾਲ ਫੇਲ੍ਹ ਕਰਨ ਦੇ ਇਲਜਾਮ ਲਗਾਏ। ਹੰਗਾਮੇ ਕਾਰਨ ਟੈਸਟਿੰਗ ਪ੍ਰਕਿਰਿਆ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ। ਕਿੰਨਰ ਦੇ ਦੱਸਣ ਮੁਤਾਬਕ ਉਹ ਆਪਣੇ ਦੋਸਤ ਨਾਲ ਡਰਾਈਵਿੰਗ ਟੈਸਟ ਦੇਣ ਲਈ ਟਰੈਕ ‘ਤੇ ਆਏ ਸਨ ਪਰ ਇੱਥੇ ਤੈਨਾਤ ਸਟਾਫ ਨੇ ਮਨਮਾਨੇ ਢੰਗ ਨਾਲ ਉਨ੍ਹਾਂ ਨੂੰ ਫੇਲ੍ਹ ਕਰ ਦਿੱਤਾ ਐ। ਉਸ ਨੇ ਕਿਹਾ ਕਿ ਟਰੈਕ ਉਤੇ ਅਨੇਕਾ ਖਾਮੀਆਂ ਨੇ ਪਰ ਸਟਾਫ ਇਨ੍ਹਾਂ ਨੂੰ ਦੂਰ ਕਰਨ ਦੀ ਥਾਂ ਟੈਸਟ ਦੇਣ ਵਾਲਿਆਂ ਨੂੰ ਫੇਲ੍ਹ ਕਰੀ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਵਾਰ ਵਾਰ ਟੈਸਟ ਦੇਣ ਨਾਲ ਲੋਕਾਂ ਦੇ ਪੈਸੇ ਤੇ ਸਮੇਂ ਦੀ ਬਰਬਾਦੀ ਹੁੰਦੀ ਐ। ਉਸ ਨੇ ਕਿਹਾ ਕਿ ਉਨ੍ਹਾਂ ਨੇ ਫੇਲ੍ਹ ਕਰਨ ਲਈ ਦੱਸੇ ਕਾਰਨਾਂ ਸਬੰਧੀ ਵੀਡੀਓ ਮੰਗੀ ਸੀ ਪਰ ਸਟਾਫ ਨੇ ਇਨਕਾਰ ਕਰ ਦਿੱਤਾ। ਬਾਅਦ ਵਿੱਚ, ਜਦੋਂ ਉਹ ਦੂਜੀ ਵਾਰ ਟੈਸਟ ਲਈ ਵਾਪਸ ਆਈ, ਤਾਂ ਉਸਨੂੰ ਗਲਤ ਪਾਰਕਿੰਗ ਦਾ ਹਵਾਲਾ ਦਿੰਦੇ ਹੋਏ ਦੁਬਾਰਾ ਫੇਲ੍ਹ ਕਰ ਦਿੱਤਾ ਗਿਆ। ਉਸਨੇ ਕਿਹਾ ਕਿ ਡਰਾਈਵਿੰਗ ਟੈਸਟ ਟਰੈਕ ਘਾਹ ਨਾਲ ਭਰਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਕੀ ਕਮੀਆਂ ਨੇ ਜਿਸ ਦੇ ਚਲਦਿਆਂ ਲੋਕਾਂ ਨੂੰ ਮੁਸ਼ਕਲ ਆਉਂਦੀ ਐ। ਉਸਨੇ ਕਿਹਾ ਕਿ ਇਹ ਰੋਜ਼ਾਨਾ ਬਹੁਤ ਸਾਰੇ ਲੋਕਾਂ ਨਾਲ ਹੁੰਦਾ ਹੈ, ਪਰ ਡਰ ਕਾਰਨ, ਕੋਈ ਨਹੀਂ ਬੋਲਦਾ। ਉਸ ਨੇ ਕਿਹਾ ਕਿ ਡਰਾਈਵਿੰਗ ਟੈਸਟ ਟਰੈਕ ‘ਤੇ ਆਉਣ ਵਾਲਾ ਹਰ ਕੋਈ ਪੜ੍ਹਿਆ ਲਿਖਿਆ ਨਹੀਂ ਹੁੰਦਾ, ਇਸ ਲਈ ਸਟਾਫ ਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਡਰਾਈਵਿੰਗ ਅਤੇ ਟੈਸਟ ਪ੍ਰਕਿਰਿਆਵਾਂ ਨੂੰ ਸਮਝਾਏ। ਪਰ ਇੱਥੇ, ਲੋਕਾਂ ਨੂੰ ਸਹੀ ਜਾਣਕਾਰੀ ਦਿੱਤੇ ਬਿਨਾਂ ਫੇਲ੍ਹ ਕੀਤਾ ਜਾ ਰਿਹਾ ਹੈ। ਉਸਨੇ ਕਿਹਾ ਕਿ ਹਰ ਕੋਈ ਵਾਰ-ਵਾਰ ਟੈਸਟਾਂ ਦੀ ਫੀਸ ਨਹੀਂ ਦੇ ਸਕਦਾ। ਜਦੋਂ ਇਸ ਬਾਰੇ ਟੈਸਟ ਕਰਵਾਉਣ ਵਾਲੇ ਕਰਮਚਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਹੰਗਾਮਾ ਹੋ ਗਿਆ।