ਲਹਿਰਾਗਾਗਾ ਦੇ ਪਿੰਡਾਂ ’ਚ ਪ੍ਰਚਾਰ ਲਈ ਪਹੁੰਚੇ ਚੰਦੂਮਾਜਰਾ; ਆਜ਼ਾਦ ਉਮੀਦਵਾਰਾਂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ; ਜ਼ਿਲ੍ਹਾ ਪ੍ਰੀਸਦ ਚੋਣ ਦਾ ਹੱਕ ਆਮ ਲੋਕਾਂ ਨੂੰ ਦੇਣ ਦੀ ਮੰਗ

0
19

ਸਾਬਕਾ ਸਾਂਸਦ ਤੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅੱਜ ਲਹਿਰਾਗਾਗਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਆਜ਼ਾਦ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ।  ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸਦ ਚੋਣਾਂ ਵਿਚ ਲੋਕਾਂ ਨੂੰ ਲੋਕਲ ਪੱਧਰ ’ਤੇ ਆਗੂ ਚੁਣਨ ਦਾ ਅਧਿਕਾਰ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਅਧਿਕਾਰ ਹਰਿਆਣਾ, ਯੂਪੀ, ਬਿਹਾਰ ਤੇ ਆਂਧਰਾ ਪ੍ਰਦੇਸ਼ ਵਿਚ ਮਿਲ ਸਕਦੇ ਤਾਂ ਪੰਜਾਬ ਵਿਚ ਕਿਉਂ ਨਹੀਂ ਦਿੱਤੇ ਜਾ ਰਹੇ।

ਇਸ ਮੌਕੇ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਇਹ ਵਿਰਾਸਤ ਵਿਚ ਮਿਲਿਆ ਐ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਇਹ ਵਰਤਾਰਾ ਪਹਿਲੀ ਵਾਰ ਨਹੀਂ ਵਾਪਰਿਆ। ਉਨ੍ਹਾਂ ਕਿਹਾ ਕਿ ਕਿਸੇ ਟਾਈਮ ਇੰਦਰਾ ਗਾਂਧੀ ਨੇ ਕਰਪਸ਼ਨ ਨੂੰ ਇੱਕ ਇਕ ਆਮ ਵਰਤਾਰਾ ਕਿਹਾ ਸੀ।

ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਮੁਢਲੇ ਆਗੂ ਅਜਿਹੀਆਂ ਗੱਲਾਂ ਕਰਦੇ ਰਹੇ ਹੋਣ ਤਾਂ ਕੁਦਰਤੀ ਤੌਰ ਤੇ ਉਹਦੇ ਹੇਠਲੇ ਲੀਡਰਾਂ ਨੇ ਵੀ ਫਿਰ ਉਹੀ ਰਾਹ ਫੜਨਾ ਹੁੰਦਾ ਐ। ਉਨ੍ਹਾਂ ਕਿਹਾ ਕਿ ਇਸੇ ਕਰਕੇ ਕਾਂਗਰਸ ਰਾਜ ਸੱਤਾ ਤੋਂ ਲਾਂਭੇ ਹੋਈ ਐ। ਉਨ੍ਹਾਂ ਕਿਹਾ ਕਿ ਜਿਹੜੀ ਕਾਂਗਰਸ ਦੇ ਝੰਡੇ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਝੁੱਲਦੇ ਸੀ ਅੱਜ ਉਹ ਕਾਂਗਰਸ ਸਿਮਟ ਕੇ ਇੱਕ ਅੱਧੇ ਪ੍ਰਦੇਸ਼ ਤੱਕ ਰਹਿ ਗਈ। ਪਾਰਟੀ ਦਾ ਇਹ ਹਸ਼ਰ ਇਸੇ ਕਰਕੇ ਹੋਇਆ ਕਿ ਇਸ  ਨੇ ਇਸ ਮੁਲਕ ਵਿੱਚ ਕਰਪਸ਼ਨ ਨੂੰ ਜਨਮ ਦਿੱਤਾ ਸੀ।

LEAVE A REPLY

Please enter your comment!
Please enter your name here