ਮਾਨਸਾ ਦੇ ਪਿੰਡ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ; ਸੀਮਿੰਟ ਫੈਕਟਰੀ ਦੇ ਵਿਰੋਧ ’ਚ ਲਿਆ ਫੈਸਲਾ; ਪਿੰਡ ਤਲਵੰਡੀ ਅਕਲੀਆ ’ਚ ਲੱਗ ਰਹੀ ਫੈਕਟਰੀ

0
17

 

ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਵਾਸੀਆਂ ਨੇ ਸੀਮਿੰਟ ਫੈਕਟਰੀ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਸੰਮਤੀ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਐ। ਪਿੰਡ ਵਾਸੀਆਂ ਦਾ ਕਹਿਣਾ ਐ ਕਿ ਪਿੰਡ ਵਿਚ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ। ਪਿੰਡ ਵਾਸੀਆਂ ਦਾ ਕਹਿਣਾ ਐ ਕਿ ਪਹਿਲਾਂ ਉਹ ਥਰਮਲ ਪਲਾਂਟ ਕਾਰਨ ਬਿਮਾਰੀਆਂ ਨਾਲ ਜੂਝ ਰਹੇ ਹਨ ਪਰ ਹੁਣ ਸੀਮਿੰਟ ਫੈਕਟਰੀ ਲੱਗ ਰਹੀ ਐ, ਜਿਸ ਦਾ ਉਹ ਵਿਰੋਧ ਕਰ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਇੱਕ ਨਿੱਜੀ ਕੰਪਨੀ ਸੀਮਿੰਟ ਫੈਕਟਰੀ ਲਗਾਉਣਾ ਚਾਹੁੰਦੀ ਹੈ, ਜਿਸ ਦਾ ਉਨ੍ਹਾਂ ਨੇ ਜਨਤਕ ਸੁਣਵਾਈ ਦੌਰਾਨ ਵੀ ਸਖਤ ਵਿਰੋਧ ਕੀਤਾ ਸੀ ਪਰ ਸਰਕਾਰ ਨੇ ਅਜੇ ਤਕ ਫੈਸਲਾ ਨਹੀਂ ਬਦਲਿਆਂ। ਉਨ੍ਹਾਂ ਕਿਹਾ ਕਿ ਪਿੰਡ ਦੇ ਨੇੜੇ ਪਹਿਲਾਂ ਹੀ ਇੱਕ ਥਰਮਲ ਪਲਾਂਟ ਹੈ, ਜਿਸ ਕਾਰਨ ਉਹ ਪਹਿਲਾਂ ਹੀ ਕਈ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਜੇਕਰ ਇੱਥੇ ਸੀਮਿੰਟ ਫੈਕਟਰੀ ਸਥਾਪਤ ਹੋ ਜਾਂਦੀ ਐ ਤਾਂ ਉਨ੍ਹਾਂ ਦਾ ਪਿੰਡ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਪਿੰਡ ਵਾਸੀ ਮੌਜੂਦਾ ਵਿਧਾਇਕ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਮਿਲੇ ਹਨ ਪਰ ਕਿਸੇ ਨੇ ਵੀ ਸੀਮੈਂਟ ਫੈਕਟਰੀ ਦਾ ਵਿਰੋਧ ਨਹੀਂ ਕੀਤਾ, ਇਸ ਲਈ ਉਨ੍ਹਾਂ ਨੇ ਹੁਣ ਪਿੰਡ ਵਾਸੀਆਂ ਨਾਲ ਮਿਲ ਕੇ ਫੈਸਲਾ ਕੀਤਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਗੇ ਅਤੇ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਐ, ਇਸ ਲਈ ਜੇਕਰ ਸਰਕਾਰ ਨੇ ਸੀਮੈਂਟ ਫੈਕਟਰੀ ਲਗਾਉਣ ਦਾ ਫੈਸਲਾ ਨਾ ਬਦਲਿਆਂ ਤਾਂ ਉਹ ਵੱਡਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।

LEAVE A REPLY

Please enter your comment!
Please enter your name here