
ਗੁਰਪ੍ਰੀਤ ਸੇਖੋਂ ਨੂੰ ਪੁਲਿਸ ਵੱਲੋਂ ਹਿਰਾਸਤ ਚ ਲਏ ਜਾਣ ਉਪਰੰਤ ਉਹਨਾਂ ਦੇ ਪਰਿਵਾਰ ਨੇ ਸਮਰਥਕਾਂ ਸਮੇਤ ਥਾਣਾ ਘੱਲ ਖੁਰਦ ਮੂਹਰੇ ਧਰਨਾ ਦੇ ਕੇ ਧੱਕੇ ਦੇ ਇਲਜਾਮ ਲਾਏ ਹਨ। ਸਮਰਥਕਾਂ ਦਾ ਇਲਜਾਮ ਐ ਕਿ ਗੁਰਪ੍ਰੀਤ ਸੇਖੋਂ ਦੀ ਪਤਨੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੀ ਐ, ਜਿਸ ਦੇ ਚਲਦਿਆਂ ਇਹ ਕਾਰਵਾਈ ਹੋਈ ਐ। ਗੁਰਪ੍ਰੀਤ ਸੇਖੋਂ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਸ਼ਾਂਤਮਈ ਤਰੀਕੇ ਨਾਲ ਪ੍ਰਚਾਰ ਕਰ ਰਿਹਾ ਸੀ ਪਰ ਪੁਲਿਸ ਵੱਲੋਂ ਸਿਆਸੀ ਦਬਾਅ ਹੇਠ ਧੱਕਾ ਕੀਤਾ ਜਾ ਰਿਹਾ ਐ।
ਦੱਸਣਯੋਗ ਹੈ ਕਿ ਬੀਤੀ ਰਾਤ ਗੁਰਪ੍ਰੀਤ ਸਿੰਘ ਸੇਖੋਂ ਫਿਰੋਜ਼ਪੁਰ ਦੇ ਥਾਣਾ ਘੱਲਖੁਰਦ ਵਿਖੇ ਪੁਲਿਸ ਸਾਹਮਣੇ ਪੇਸ਼ ਹੋਏ ਸਨ,ਜਿਸ ਉਪਰੰਤ ਪੁਲਿਸ ਵੱਲੋਂ ਇਕ ਦਰਖਾਸਤ ਤੇ ਕਾਰਵਾਈ ਕਰਦਿਆਂ ਗੁਰਪ੍ਰੀਤ ਸੇਖੋਂ ਨੂੰ 7/51 ਧਾਰਾ ਤਹਿਤ ਹਿਰਾਸਤ ਚ ਲੈ ਲਿਆ ਸੀ। ਗੁਰਪ੍ਰੀਤ ਸੇਖੋਂ ਦੀ ਪਤਨੀ ਦਾ ਕਹਿਣਾ ਐ ਕਿ ਇਹ ਸਾਰਾ ਕੁੱਝ ਵਿਧਾਇਕ ਰਜਨੀਸ਼ ਦਹੀਆ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਐ। ਉਹਨਾਂ ਪ੍ਰਸ਼ਾਸ਼ਨ ਨੂੰ ਸ਼ਾਂਤਮਈ ਚੋਣ ਕਰਵਾਉਣ ਦੀ ਅਪੀਲ ਕੀਤੀ ਐ।
ਮੌਕੇ ਤੇ ਮੌਜੂਦ ਕਰਨ ਸ਼ਰਮਾ ਡੀ ਐੱਸ ਪੀ ਨੇ ਕਿਹਾ ਕਿ ਉਹਨਾਂ ਕੋਲ ਇਕ ਦਰਖਾਸਤ ਆਈ ਸੀ ਜਿਸ ਦੇ ਮੱਦੇਨਜ਼ਰ ਚੋਣਾਂ ਦੌਰਾਨ ਮਾਹੌਲ ਖਰਾਬ ਨਾ ਹੋਵੇ ਇਸ ਕਰਕੇ ਗੁਰਪ੍ਰੀਤ ਸੇਖੋਂ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਹਿਰਾਸਤ ਚ ਲਿਆ ਹੈ ਅਤੇ 7/51 ਦੇ ਕਲੰਦਰੇ ਭਰ ਕੇ ਐਸਡੀਐਮ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

