ਗੁਰਦਾਸਪੁਰ ਦੇ ਪਿੰਡ ਤੋਂ ਵਿਆਹੁਤਾ ਢਾਈ ਮਹੀਨੇ ਤੋਂ ਗਾਇਬ; ਪਰਿਵਾਰ ਨੇ ਪ੍ਰੇਮੀ ਨਾਲ ਜਾਣ ਦਾ ਪ੍ਰਗਟਾਇਆ ਸ਼ੱਕ; ਬੱਚਾ ਵਾਪਸ ਕਰਨ ਦੀ ਲਾਈ ਗੁਹਾਰ

0
16

 

ਗੁਰਦਾਸਪੁਰ ਦੇ ਪਿੰਡ ਨੁਸ਼ਹਿਰਾ ਬਹਾਦਰ ਵਾਸੀ ਪਰਿਵਾਰ ਨੇ ਭੇਦਭਰੀ ਹਾਲਤ ਵਿਚ ਲਾਪਤਾ ਵਿਆਹੁਤਾ ਨੂੰ ਲੱਭਣ ਲਈ ਗੁਹਾਰ ਲਗਾਈ ਐ। ਪਰਿਵਾਰ ਦਾ ਇਲਜਾਮ ਐ ਕਿ ਉਨ੍ਹਾਂ ਦੀ ਨੂੰਹ ਆਪਣੇ ਡੇਢ ਸਾਲ ਦੇ ਬੱਚੇ, ਨਕਦੀ ਤੇ ਗਹਿਣੇ ਲੈ ਕੇ  ਘਰੋਂ ਚਲੇ ਗਈ ਐ। ਪਰਿਵਾਰ ਨੇ ਸ਼ੱਕ ਜ਼ਾਹਰ ਕੀਤਾ ਕਿ ਉਨ੍ਹਾਂ ਦੀ ਨੂੰਹ ਆਪਣੇ ਪ੍ਰੇਮ ਨਾਲ ਗਈ ਐ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪੁਲਿਸ ਤਕ ਪਹੁੰਚ ਕੀਤੀ ਪਰ ਕਾਰਵਾਈ ਨਹੀਂ ਹੋਈ। ਪਰਿਵਾਰ ਨੇ ਉਚ ਅਧਿਕਾਰੀਆਂ ਤੋਂ ਕਾਰਵਾਈ ਮੰਗੀ ਐ।

ਪਰਿਵਾਰ ਦਾ ਕਹਿਣਾ ਐ ਕਿ ਵਿਆਹੁਤਾ ਪਿਛਲੇ ਕਰੀਬ ਦੋ ਮਹੀਨੇ ਤੋਂ ਗਾਇਬ ਹੈ। ਔਰਤ ਦੋ ਬੱਚਿਆਂ ਦੀ ਮਾਂ ਹੈ ਅਤੇ ਆਪਣੇ ਨਾਲ ਡੇਢ ਸਾਲ ਦਾ ਇੱਕ ਬੱਚਾ, 90 ਹਜਾਰ ਰੁਪਏ ਅਤੇ ਗਹਿਣੇ ਵੀ ਲੈ ਗਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਹ ਆਪਣੇ ਪ੍ਰੇਮੀ ਜੋ ਬੱਬੇਹਾਲੀ ਪਿੰਡ ਦਾ ਰਹਿਣ ਵਾਲਾ ਹੈ ਨਾਲ ਫਰਾਰ ਹੋਈ ਹੈ ਜੋ ਕਿ ਉਹ ਕਾਫੀ ਦੇਰ ਤੋਂ ਉਹਨਾਂ ਦੇ ਘਰ ਆਉਂਦਾ ਸੀ। ਉਨ੍ਹਾਂ ਕਿਹ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਜਿਸ ਦਿਨ ਤੋਂ ਉਹਨਾਂ ਦੀ ਨੂੰਹ ਗਾਇਬ ਹੈ ਉਸ ਦਿਨ ਪਿੰਡ ਦੇ ਕਿਸੇ ਵਿਅਕਤੀ ਨੇ ਉਸ ਨੂੰ ਉਸ ਦੇ ਨਾਲ ਹੀ ਕਾਰ ਵਿੱਚ ਬੈਠਦੇ ਦੇਖਿਆ ਸੀ। ਮਾਮਲੇ ਦੀ ਸ਼ਿਕਾਇਤ ਪਰਿਵਾਰ ਨੇ ਸਬੰਧਤ ਪੁਲਿਸ ਥਾਣੇ ਵਿੱਚ ਵੀ ਕੀਤੀ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਵੀ ਦੋਸ਼ ਲਗਾਇਆ ਜਾ ਰਿਹਾ ਹੈ।  ਪਰਿਵਾਰ ਨੇ ਗੁਹਾਰ ਲਾਈ ਐ ਕਿ ਔਰਤ ਬੇਸ਼ਕ ਜਿੱਥੇ ਮਰਜ਼ੀ ਰਹੇ ਪਰ ਉਹਨਾਂ ਨੂੰ ਡੇਢ ਸਾਲ ਦਾ ਬੱਚਾ ਵਾਪਸ ਦਿਵਾ ਦਿੱਤਾ ਜਾਏ ।

ਦੂਜੇ ਪਾਸੇ ਔਰਤ ਤੇ ਜਿਸ ਨੌਜਵਾਨ ਨਾਲ ਫਰਾਰ ਹੋਣ ਦੀ ਦੋਸ਼ ਲਗਾਇਆ ਜਾ ਰਿਹਾ ਹੈ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਪਰ ਫਿਰ ਵੀ ਉਹ ਆਪਣੇ ਤੌਰ ਤੇ ਵੀ ਦੋਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਆਪਣੇ ਸਾਰੇ ਰਿਸ਼ਤੇਦਾਰਾਂ ਕੋਲ ਵੀ ਪਤਾ ਕਰ ਆਏ ਹਨ ਪਰ ਕਿਤੇ ਉਹਨਾਂ ਦਾ ਪਤਾ ਨਹੀਂ ਲੱਗਿਆ ਪਰ ਜਦੋਂ ਵੀ ਇਹਨਾਂ ਦੋਨਾਂ ਦੀ ਖਬਰ ਮਿਲੇਗੀ ਉਹ ਘੱਟੋ ਘੱਟ ਉਹਨਾਂ ਦਾ ਬੱਚਾ ਵਾਪਸ ਦਵਾਉਣ ਦੀ ਕਾਰਵਾਈ ਤਾਂ ਜ਼ਰੂਰ ਕਰਨਗੇ। ਦੂਜੇ ਪਾਸੇ ਜਦੋਂ ਸੰਬੰਧਿਤ ਥਾਣਾ ਪੁਰਾਨਾਸ਼ਾਲਾ ਦੇ ਐਸਐਚਓ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਡੀਡੀਆਰ ਕੱਟ ਲਈ ਗਈ ਹੈ ਅਤੇ ਔਰਤ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here