ਸਮਰਾਲਾ ਨੇੜੇ ਸੜਕ ਹਾਦਸੇ ’ਚ ਸਾਇਕਲ ਸਵਾਰ ਜ਼ਖਮੀ; ਕੰਮ ਤੇ ਜਾਂਦੇ ਬਜ਼ੁਰਗ ਨੂੰ ਕਾਰ ਸਵਾਰ ਨੇ ਮਾਰੀ ਟੱਕਰ

0
10

 

ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ ਨੇੜੇ ਇੱਕ ਕਾਰ ਸਵਾਰ ਨੇ ਇੱਕ ਸਾਈਕਲ ਸਵਾਰ ਟੱਕਰ ਮਾਰ ਦਿੱਤੀ ਜਿਸ ਨਾਲ ਸਾਈਕਲ ਸਵਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਐ। ਜਾਣਕਾਰੀ ਪਿੰਡ ਰੋਹਲਾ ਵਾਸੀ ਮੇਹਰ ਸਿੰਘ ਆਪਣੇ ਘਰ ਤੋਂ ਕੰਮ ਤੇ ਜਾ ਰਿਹਾ ਸੀ ਕਿ ਰਸਤੇ ਵਿਚ ਕਾਰ ਨੇ ਟੱਕਰ ਮਾਰ ਦਿੱਤੀ।

ਬਜ਼ੁਰਗ ਦੀ ਨੂੰਹ ਨੇ ਦੱਸਿਆ ਮਿਲੀ ਮੇਰਾ ਸਹੁਰਾ ਦਿਹਾੜੀ ਦਾ ਕੰਮ ਕਰਦਾ ਹੈ ਅਤੇ ਆਪਣੇ ਘਰ ਤੋਂ ਕੰਮ ਤੇ ਜਾ ਰਿਹਾ ਸੀ। ਜਦੋਂ ਘੁਲਾਲ ਟੋਲ ਪਲਾਜ਼ਾ ਨਜ਼ਦੀਕ ਸੜਕ ਪਾਰ ਕਰਨ ਲੱਗਾ ਤਾਂ ਅਚਾਨਕ ਕਾਰ ਨੇ ਟੱਕਰ ਮਾਰ ਦਿੱਤੀ। ਡਾਕਟਰ ਗਗਨਦੀਪ ਕੌਰ ਨੇ ਦੱਸਿਆ ਰੋਡ ਐਕਸੀਡੈਂਟ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦੇ ਚਲਦਿਆਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਐ।

LEAVE A REPLY

Please enter your comment!
Please enter your name here