
ਜਲਾਲਾਬਾਦ ਦੇ ਪਿੰਡ ਸ਼ੇਰ ਮੁਹੰਮਦ ਮਾਂਹੀਗਿਰ ਵਿਖੇ ਇਕ ਵਿਧਵਾ ਔਰਤ ਦੇ ਘਰ ਨੂੰ ਅੱਗ ਲੱਗਣ ਦੀ ਖਬਰ ਐ। ਅੱਗ ਘਰ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਐ। ਪੀੜਤਾ ਦੇ ਦੱਸਣ ਮੁਤਾਬਕ ਉਹ ਆਪਣੀ ਭੈਣ ਦੇ ਘਰ ਸਮਾਗਮ ਵਿਚ ਸ਼ਿਰਕਤ ਕਰਨ ਗਈ ਸੀ ਅਤੇ ਜਦੋਂ ਵਾਪਸ ਆ ਕੇ ਦੇਖਿਆ ਤਾਂ ਅੱਗ ਨਾਲ ਦਾ ਸਾਰਾ ਸਮਾਨ ਸੜ ਚੁੱਕਿਆ ਸੀ। ਤਿੰਨ ਬੱਚਿਆਂ ਮਾਂ ਪੀੜਤਾ ਨੇ ਸਮਾਜ ਸੇਵੀਆਂ ਤੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਐ।
ਪੀੜਤਾਂ ਦੇ ਦੱਸਣ ਮੁਤਾਬਤ ਉਹ ਆਪਣੇ ਬੱਚਿਆਂ ਨਾਲ ਭੈਣ ਦੇ ਘਰ ਸਮਾਗਮ ਦੀਆਂ ਖੁਸ਼ੀਆਂ ਤੋਂ ਵਾਪਸ ਪਰਤੀ ਤਾਂ ਉਸ ਦੀ ਮਾਸੂਮ ਧੀਅ ਦੇ ਵੱਲੋਂ ਘਰ ਦਾ ਤਾਲਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਕਮਰੇ ਅੰਦਰ ਪਏ ਸਮਾਨ ’ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਪੀੜਤ ਔਰਤ ਦੇ ਅਨੁਸਾਰ ਰੌਲਾ ਪਾਉਣ ਤੇ ਇਕੱਠਾ ਹੋਏ ਲੋਕਾਂ ਨੇ ਅੱਗ ਤੇ ਕਾਬੂ ਪਾਇਆ ਪਰ ਤਦ ਤਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਅੱਗ ਲੱਗਣ ਦੀ ਘਟਨਾਂ ਦੇ ਘਰ ਪੂਰੀ ਤਰ੍ਹਾਂ ਨਾਲ ਖੰਡਰ ਬਣ ਚੁੱਕਾ ਹੈ ਅਤੇ ਪੀੜਿਤ ਪਰਿਵਾਰ ਦਾਣੇ ਦਾਣੇ ਤੋਂ ਮੁਥਾਜ ਹੋ ਗਿਆ ਐ।
ਵਿਧਵਾ ਸੋਮਾ ਰਾਣੀ ਨੇ ਕਿਹਾ ਕਿ ਲਗਭਗ ਪੌਣੇ 2 ਸਾਲ ਪਹਿਲਾ ਉਸ ਦੇ ਪਤੀ ਦੀ ਅਚਾਨਕ ਮੌਤ ਹੋਣ ਨਾਲ ਉਹ ਇੱਕ ਸਕੂਲ ’ਚ ਸੇਵਾਦਾਰ ਦੀ ਨਿੱਜੀ ਨੌਕਰੀ ਕਰਕੇ ਬੜੀ ਹੀ ਮੁਸ਼ਕਲ ਦੇ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ ਤੇ ਅਚਾਨਕ ਘਰ ਦੇ ’ਚ ਅੱਗ ਲੱਗਣ ਨਾਲ ਕਮਰੇ ਅੰਦਰ ਪਿਆ ਲਗਭਗ 80/90 ਹਜ਼ਾਰ ਰੁਪਏ ਦੇ ਘਰੇਲੂ ਸਮਾਨ ’ਚ ਕੱਪੜੇ ਰਜਾਈਆ ਤੇ ਬੌਕਸ ਬੈਂਡ ਆਦਿ ਹੋਰ ਘਰੇਲੂ ਸਮਾਨ ਸੜਨ ਦੇ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪੀੜਤ ਨੇ ਕਿਹਾ ਕਿ ਉਸ ਦੇ ਬੱਚਿਆਂ ਦੀ ਪੜ੍ਹਾਈ ਵਾਲਿਆਂ ਕਿਤਾਬਾਂ ਤੇ ਜ਼ਰੂਰੀ ਕਾਗਜ ਪੱਤਰ ਵੀ ਸੜ ਗਏ ਹਨ। ਪੀੜਤਾ ਨੇ ਆਪਣੇ ਮਾਸੂਮ ਬੱਚਿਆਂ ਸਮੇਤ ਸਮਾਜ ਸੇਵੀ ਸੰਸਥਾਵਾਂ ਸਣੇ ਪੰਜਾਬ ਸਰਕਾਰ ਪਾਸੋ ਮਾਲੀ ਮਦਦ ਦੀ ਮੰਗ ਕੀਤੀ ਹੈ।

