ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ’ਚ ਪਹੁੰਚੇ ਸੋਨੂ ਸੂਦ; ਪੀੜਤ ਪਰਿਵਾਰਾਂ ਤਕ ਪਹੁੰਚ ਕੇ ਸੁਣੀਆਂ ਤਕਲੀਫਾਂ

0
28

ਅਦਾਕਾਰ ਸੋਨੂ ਸੂਦ ਅੱਜ ਆਪਣੀ ਟੀਮ ਸਮੇਤ ਫਿਰੋਜ਼ਪੁਰ ਦੇ ਸਰਹੱਦੀ ਪੰਡ ਕਮਾਲੇਵਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲੋਕਾਂ ਤੋਂ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਹੋਏ ਨੁਕਸਾਨ ਬਾਰੇ ਜਾਣਕਾਰੀ ਇਕੱਤਰ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੂ ਸੂਦ ਨੇ ਕਿਹਾ ਕਿ ਲੋਕਾਂ ਤਕ ਖਾਣ-ਪੀਣ ਦਾ ਸਾਮਾਨ ਬਹੁਤ ਪਹੁੰਚ ਚੁੱਕਾ ਅਤੇ ਹੁਣ ਲੋਕਾਂ ਦੇ ਮੁੜ ਵਬੇਸੇ ਲਈ ਯਤਨ ਕਰਨ ਦੀ ਲੋੜ ਐ, ਜਿਸ ਕਾਰਨ ਉਹ ਲੋਕਾਂ ਵਿਚ ਆ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ, ਜਿਸ ਮੁਤਾਬਕ ਅੱਗੇ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਸਾਥੀ ਕਲਾਕਾਰਾਂ ਤੇ ਸਮਾਜ ਸੇਵੀਆਂ ਨੂੰ ਵੀ ਜ਼ਮੀਨੀ ਹਰੀਕਤ ਮੁਤਾਬਕ ਮਦਦ ਦੀ ਅਪੀਲ ਕੀਤੀ ਤਾਂ ਜੋ ਪੀੜਤਾਂ ਦਾ ਛੇਤੀ ਮੁੜ ਵਸੇਬਾ ਹੋ ਸਕੇ।
ਸੋਨੂ ਸੂਦ ਨੇ ਖ਼ੁਦ ਇੱਕ ਗਰੀਬ ਪਰਿਵਾਰ ਦੇ ਘਰ ਪਹੁੰਚ ਕੇ ਹਾਲ ਚਾਲ ਪੁੱਛੇ। ਉਸ ਪਰਿਵਾਰ ਦੀ ਛੱਤ ਡਿੱਗ ਗਈ ਸੀ ਅਤੇ ਸਿਰ ਤੇ ਕਰਜ਼ਾ ਸੀ। ਸੋਨੂ ਸੂਦ ਨੇ ਨਾ ਸਿਰਫ਼ ਪਰਿਵਾਰ ਦੀ ਹੌਸਲਾ ਅਫ਼ਜ਼ਾਈ ਕੀਤੀ ਬਲਕਿ ਘਰ ਬਣਾਉਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਹੋਰ ਵੀ ਜਿਹੜੀ ਮਦਦ ਹੋ ਸਕਦੀ ਹੈ, ਉਹ ਜ਼ਰੂਰ ਕੀਤੀ ਜਾਵੇਗੀ।
ਇਸ ਮੌਕੇ ਤੇ ਸੋਨੂ ਸੂਦ ਨੇ ਅਪੀਲ ਕੀਤੀ ਕਿ ਪੰਜਾਬ ਵਿੱਚ ਜਿੱਥੇ ਵੀ ਹੜਾਂ ਨਾਲ ਲੋਕ ਪੀੜਤ ਹਨ, ਉਨ੍ਹਾਂ ਦੀ ਮਦਦ ਲਈ ਵੱਧ ਤੋਂ ਵੱਧ ਲੋਕ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸੰਸਥਾਵਾਂ, ਸਿੰਗਰਾਂ ਅਤੇ ਆਮ ਲੋਕਾਂ ਵੱਲੋਂ ਇਕ-ਦੂਜੇ ਦਾ ਹੱਥ ਫੜ ਕੇ ਖੜ੍ਹਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਸੁੱਕਾ ਰਾਸ਼ਨ, ਗੱਦੇ, ਤਰਪਾਲਾਂ, ਮੱਛਰਦਾਨੀਆਂ ਆਦਿ ਸਮਾਨ ਵੀ ਵੰਡਿਆ ਗਿਆ।

LEAVE A REPLY

Please enter your comment!
Please enter your name here